ਦਿ ਕੇਰਲਾ ਸਟੋਰੀ ਅਮਰੀਕਾ ਤੇ ਕੈਨੇਡਾ ਦੇ 200 ਤੋਂ ਵੱਧ ਸਿਨੇਮਾਘਰਾਂ ’ਚ ਰਿਲੀਜ਼

ਦਿ ਕੇਰਲਾ ਸਟੋਰੀ ਅਮਰੀਕਾ ਤੇ ਕੈਨੇਡਾ ਦੇ 200 ਤੋਂ ਵੱਧ ਸਿਨੇਮਾਘਰਾਂ ’ਚ ਰਿਲੀਜ਼

ਵਾਸ਼ਿੰਗਟਨ, 13 ਮਈ- ਵਿਵਾਦਿਤ ਫਿਲਮ ‘ਦਿ ਕੇਰਲਾ ਸਟੋਰੀ’ ਅਮਰੀਕਾ ਅਤੇ ਕੈਨੇਡਾ ਦੇ 200 ਤੋਂ ਵੱਧ ਸਿਨੇਮਾਘਰਾਂ ’ਚ ਰਿਲੀਜ਼ ਹੋਈ। ਨਿਰਦੇਸ਼ਕ ਸੁਦੀਪਤੋ ਸੇਨ ਨੇ ਕਿਹਾ ਹੈ ਕਿ ਫਿਲਮ ਮਿਸ਼ਨ ਹੈ, ਜੋ ਸਿਨੇਮਾ ਦੀਆਂ ਰਚਨਾਤਮਕ ਸੀਮਾਵਾਂ ਤੋਂ ਪਾਰ ਜਾਂਦੀ ਹੈ। ਸੇਨ ਨੇ ਡਿਜੀਟਲ ਪ੍ਰੈਸ ਕਾਨਫਰੰਸ ਦੌਰਾਨ ਭਾਰਤੀ ਅਤੇ ਅਮਰੀਕੀ ਪੱਤਰਕਾਰਾਂ ਦੇ ਸਮੂਹ ਨੂੰ ਕਿਹਾ, ‘ਦੇਸ਼ ਕੇਰਲ ਰਾਜ ਵਿੱਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ।’

You must be logged in to post a comment Login