ਦੀ ਤੀਜੀ ਬਰਸੀ: ਕੀ ਲੀਜੈਂਡ ਨੇ ਆਪਣੀ ਮੌਤ ਦੀ ਭਵਿੱਖਬਾਣੀ ਕੀਤੀ ਸੀ?

ਦੀ ਤੀਜੀ ਬਰਸੀ: ਕੀ ਲੀਜੈਂਡ ਨੇ ਆਪਣੀ ਮੌਤ ਦੀ ਭਵਿੱਖਬਾਣੀ ਕੀਤੀ ਸੀ?

ਚੰਡੀਗੜ੍ਹ, 29 ਮਈ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੱਜ ਤੀਜੀ ਬਰਸੀ ਹੈ। ਮੂਸੇਵਾਲਾ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ। ਉਦੋਂ ਉਹ ਸਿਰਫ਼ 28 ਸਾਲਾਂ ਦਾ ਸੀ। ਗਾਇਕ ਦੀ ਬਰਸੀ ਮੌਕੇ ਅੱਜ ਦੇ ਪਰਿਵਾਰ ਵੱਲੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿਚ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਸਿੱਧੂ ਦੀ 29 ਮਈ, 2022 ਨੂੰ ਉਨ੍ਹਾਂ ਦੀ ਕਾਰ ਵਿੱਚ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ। ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਵਿੱਚ ਇੱਕ ਦਿਨ ਪਹਿਲਾਂ ਹੀ ਕਟੌਤੀ ਕੀਤੀ ਸੀ। ਗਾਇਕ ਉਸ ਮੌਕੇ ਆਪਣੀ ਬੁਲੇਟਪਰੂਫ ਕਾਰ ਵਿਚ ਸਵਾਰ ਨਹੀਂ ਸੀ ਅਤੇ ਉਦੋਂ ਚਾਰ ਦੀ ਬਜਾਏ ਸਿਰਫ਼ ਦੋ ਬਾਡੀਗਾਰਡ ਉਨ੍ਹਾਂ ਦੇ ਨਾਲ ਸਨ। ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਨੂੰ 19 ਗੋਲੀਆਂ ਮਾਰੀਆਂ ਗਈਆਂ ਸਨ ਅਤੇ 15 ਮਿੰਟਾਂ ਦੇ ਅੰਦਰ-ਅੰਦਰ ਉਨ੍ਹਾਂ ਦੀ ਮੌਤ ਹੋ ਗਈ ਸੀ।

ਮੂਸੇਵਾਲਾ ਨੂੰ ਕਿਸ ਨੇ ਮਾਰਿਆ?

ਪੁਲੀਸ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਸਥਿਤ ਗੈਂਗਸਟਰ ਨੇ ਲਾਰੈਂਸ ਦੇ ਦੋਸਤ ਅਤੇ ਗਾਈਡ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਘੜੀ ਸੀ। ਲਾਰੈਂਸ ਅਤੇ ਗੋਲਡੀ ਬਰਾੜ ਨੇ ਆਪਣੇ ਮੀਡੀਆ ਇੰਟਰਵਿਊ ਵਿੱਚ ਕਿਹਾ ਕਿ ਮੂਸੇਵਾਲਾ ਦਾ ਮੈਨੇਜਰ ਸ਼ਗਨਪ੍ਰੀਤ ਅਗਸਤ 2021 ਵਿੱਚ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਸ਼ਾਮਲ ਸੀ।

ਸਿੱਧੂ ਮੂਸੇਵਾਲਾ ਇੰਨਾ ਮਕਬੂਲ ਕਿਉਂ ਸੀ?

ਸਿੱਧੂ ਮੂਸੇਵਾਲਾ ਆਪਣੇ ਗੀਤਾਂ ਲਈ ਦੁਨੀਆ ਭਰ ਵਿੱਚ ਮਕਬੂਲ ਸੀ। ਉਸ ਦੇ ਪ੍ਰਸਿੱਧ ਗੀਤਾਂ ਵਿੱਚ ‘ਸੋ ਹਾਈ’, ‘295’, ‘ਬੰਬੀਹਾ ਬੋਲੇ’ ਅਤੇ ‘ਈਸਾ ਜੱਟ’ ਸ਼ਾਮਲ ਹਨ। ਉਸ ਦੀ ਐਲਬਮ PBX 1 ਨੇ ਬਿਲਬੋਰਡ ਕੈਨੇਡੀਅਨ ਐਲਬਮ ਚਾਰਟ ਵਿਚ ਥਾਂ ਬਣਾਈ। ਉਸ ਨੇ ਯੂਕੇ ਵਿੱਚ ਵਾਇਰਲੈੱਸ ਫੈਸਟੀਵਲ ਵਰਗੇ ਵੱਡੇ ਸੰਗੀਤ ਸ਼ੋਅ ਵਿੱਚ ਪ੍ਰਦਰਸ਼ਨ ਕੀਤਾ। ਉਸ ਨੇ ‘ਮੂਸਾ ਜੱਟ’ ਅਤੇ ‘ਯੈੱਸ ਆਈ ਐਮ ਸਟੂਡੈਂਟ’ ਵਰਗੀਆਂ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ। ਮੂਸੇਵਾਲਾ ਦਾ ਸੰਗੀਤ ਅਤੇ ਸੁਨੇਹਾ ਅਜੇ ਵੀ ਉਸਦੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜਿਊਂਦਾ ਹੈ।

You must be logged in to post a comment Login