ਸੰਯੁਕਤ ਰਾਸ਼ਟਰ, 16 ਸਤੰਬਰ- ਸੰਯੁਕਤ ਰਾਸ਼ਟਰ ਵਿਸ਼ਵ ਖੁਰਾਕ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਡੇਵਿਡ ਬੇਸਲੀ ਨੇ ਚਿਤਾਵਨੀ ਦਿੱਤੀ ਕਿ ਦੁਨੀਆ ਵਿੱਚ 34.50 ਕਰੋੜ ਲੋਕ ਭੁੱਖਮਰੀ ਦਾ ਵੱਧ ਰਹੇ ਹਨ। ਇਹ ਵਿਸ਼ਵ ਲਈ ਐਮਰਜੰਸੀ ਹਾਲਾਤ ਹਨ। ਉਨ੍ਹਾਂ ਕਿਹਾ ਯੂਕਰੇਨ ਜੰਗ ਖਤਮ ਹੋਣ ਤੱਕ ਸੱਤ ਕਰੋੜ ਹੋਰ ਲੋਕ ਭੁੱਖਮਰੀ ਦੇ ਘੇਰੇ ਵਿੱਚ ਆ ਜਾਣਗੇ। ਬੇਸਲੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੂੰ ਦੱਸਿਆ ਕਿ 82 ਦੇਸ਼ਾਂ, ਜਿਨ੍ਹਾਂ ਵਿੱਚ ਏਜੰਸੀ ਸਰਗਰਮ ਹੈ, ਵਿੱਚ 34.50 ਕਰੋੜ ਲੋਕ ਗੰਭੀਰ ਖੁਰਾਕ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ ਤੇ ਇਹ ਗਿਣਤੀ 2020 ’ਚ ਕਰਨਾ ਵਿਸ਼ਵ ਮਹਾਮਾਰੀ ਦੇ ਆਉਣ ਤੋਂ ਪਹਿਲਾਂ ਦੇ ਮੁਕਾਬਲੇ ਢਾਈ ਗੁਣਾ ਵੱਧ ਹੈ।

You must be logged in to post a comment Login