ਦੁਖ਼ੀ ਹੋਏ 130 ਕੈਦੀਆਂ ਨੇ ਆਪਣੇ ਲਈ ਮੰਗੀ ਮੌਤ

ਰਾਂਚੀ, 3 ਅਪ੍ਰੈਲ : ਸੂਬਾ ਸਰਕਾਰਦੀ ਬੇਰੂਖੀ ਤੋਂ ਬਾਅਦ ਝਾਰਖੰਡ ਦੇ 130 ਕੈਦੀਆਂ ਨੇ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਦੇ ਕੋਲ ਆਪਣੀ ਇੱਛਾ ਅਨੁਸਾਰ ਮੌਤ ਲਈ ਅਰਜ਼ੀ ਭੇਜੀ ਹੈ ਅਰਜ਼ੀ ‘ਚ ਰਾਂਚੀ ਦੇ ਬਿਰਸਾ ਮੁੰਡਾ ਕੇਂਦਰੀ ਕਾਰਾਗਾਰ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ 130 ਕੈਦੀਆਂ ਵੱਲੋਂ ਦੱਸਿਆ ਗਿਆ ਹੈ ਕਿ 20 ਸਾਲ ਤੱਕ ਜੇਲ੍ਹ ‘ਚ ਲੰਘਣ ਤੋਂ ਬਾਅਦ ਵੀ ਉਨ੍ਹਾਂ ਨੂੰ ਜੇਲ੍ਹ ਤੋਂ ਰਿਆ ਨਹੀਂ ਕੀਤਾ ਜਾ ਰਿਹਾ ਹੈ
ਇੱਛਾ ਅਨੁਸਾਰ ਮੌਤ ਦੀ ਮੰਗ ਕਰ ਰਹੇ ਕੈਦੀਆਂ ਨੇ ਆਪਣੀ ਅਰਜ਼ੀ ਜੇਲ੍ਹ ਮੁਖੀ ਅਸ਼ੋਕ ਚੌਧਰੀ ਨੂੰ ਦਿੱਤੀ ਹੈ ਉਥੇ ਹੀ ਇਸ ਦ ਕਾਪੀ ਸੁਪਰੀਮ ਕੋਰਟ ਦੇ ਮੁੱਖ ਜੱਜ, ਝਾਰਖੰਡ ਹਾਈਕੋਰਟ ਦੇ ਮੁੱਖ ਜੱਜ, ਰਾਸ਼ਟਰਪਤੀ ਪ੍ਰਣਬ ਮੁਖ਼ਰਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਤ ਸਿੰਘ, ਰਾਸ਼ਟਰੀ ਮਨੁੱਖ ਅਧਿਕਾਰ ਕਮਿਸ਼ਨ, ਰਾਜਪਾਲ ਸੈਅਦ ਅਹਿਮਦ, ਮੁੱਖ ਮੰਤਰੀ ਰਘੁਵਰ ਦਾਸ ਤੇ ਜੇਲ੍ਹ ਆਈ.ਜੀ ਸਮੇਤ ਕਈ ਅਧਿਕਾਰੀਆਂ ਨੂੰ ਭੇਜੀ ਗਈ ਹੈ
ਉਮਰ ਕੈਦ ਦੀ ਸਜ਼ਾ ਕੱਟ ਰਹੇ ਕੈਦੀਆਂ ਦਾ ਕਹਿਣਾ ਹੈ ਕਿ ਉਮਰ ਕੈਦ ਦੀ ਸਜ਼ਾ ਕੱਟ ਚੁੱਕੇ ਕੈਦੀ ਹੁਣ ਦੁਖੀ ਹੋ ਗਏ ਹਨ ਅਤੇ ਮਾਨਸਿਕ ਪ੍ਰੇਸ਼ਾਨੀ ‘ਚ ਜੀਅ ਰਹੇ ਹਨ, ਕਿਉਂਕਿ ਉਨ੍ਹਾਂ ਦੇ ਜੇਲ੍ਹ ‘ਚ ਬੰਦ ਹੋਣ ਦੇ ਕਾਰਣ ਅੱਜ ਉਨ੍ਹਾਂ ਦਾ ਪਰਿਵਾਰ ਗਰੀਬੀ ‘ਚ ਜਿਉਣ ਲਈ ਮਜ਼ਬੂਰ ਹੈ ਅਤੇ ਉਨ੍ਹਾਂ ਦੇ ਬੱਚਿਆਂ ਨੇ ਗਰੀਬੀ ਕਾਰਨ ਪੜ੍ਹਾਈ ਤੱਕ ਛੱਡ ਦਿੱਤੀ ਹੈ ਕੈਦੀਆਂ ਨੇ ਕਿਹਾ ਕਿ ਉਹ 14 ਸਾਲ ਜਾਂ ਫਿਰ 20 ਸਾਲ ਤੋਂ ਜ਼ਿਆਦਾ ਦੀ ਸਜ਼ਾ ਕੱਟ ਚੁੱਕੇ ਹਨ, ਲੇਕਿਨ ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਕਿਉਂ ਛੱਡਿਆ ਨਹੀਂ ਜਾ ਰਿਹਾ ਹੈ ਕੈਦੀਆਂ ਨੇ ਕਿਹਾ ਕਿ ਸੂਬੇ ‘ਚ ਨਕਸਲੀ ਅਤੇ ਅੱਤਵਾਦੀ ਅਰ ਰੋਜ਼ ਕਈ ਘਟਨਾਵਾਂ ਨੂੰ ਅਜ਼ਾਮ ਦੇ ਰਹੇ ਹਨ ਇਸ ਬਾਵਜੂਦ ਸਰਕਾਰ ਉਨ੍ਹਾਂ ਨੂੰ ਦੁਬਾਰਾ ਜ਼ਿੰਦਗੀ ਸ਼ੁਰੂ ਕਰਨ ਲਈ ਮੁਆਵਜ਼ਾ, ਨੌਕਰੀ ਅਤੇ ਹੋਰ ਸੁਵਿਧਾਵਾ ਦੇ ਰਹੀ ਹੈ ਜਦੋਂ ਕਿ ਅਸੀਂ ਜੋ ਅਪਰਾਧ ਕੀਤੇ ਹਨ ਉਹ ਸਾਡੇ ਤੋਂ ਗਲਤੀ ਨਾਲ ਹੋਏ ਹਨ, ਜਿਸ ਦਾ ਸਾਨੂੰ ਪਛਤਾਵਾ ਵੀ ਹੈ ਅਤੇ ਅੱਗੇ ਤੋਂ ਅਜਿਹੇ ਤੋਂ ਕਿਸੇ ਪ੍ਰਕਾਰ ਦਾ ਅਪਰਾਧ ਨਾ ਕਰਨ ਦਾ ਸਕੰਲਪ ਵੀ ਲੈ ਰਹੇ ਹਨ ਇਸ ਤੋਂ ਬਾਅਦ ਵੀ ਸਰਕਾਰ ਸਾਨੂੰ ਰਿਹਾ ਨਹੀਂ ਕਰ ਰਹੀ ਸਰਕਾਰ ਸਾਨੂੰ ਇੱਛਾ ਅਨੁਸਾਰ ਮਰਨ ਦੀ ਆਗਿਆ ਦੇ ਦੇਵੇ ਅਤੇ ਇਸ ਨੂੰ ਅਸੀਂ ਖੁਸ਼ੀ-ਖੁਸ਼ੀ ਮਨਜ਼ੂਰ ਕਰ ਲੈਣਗੇ

You must be logged in to post a comment Login