ਦੂਰਦਰਸ਼ਨ ’ਤੇ ਦਿ ਕੇਰਲ ਸਟੋਰੀ ਪ੍ਰਸਾਰਤ ਕਰਨ ਖ਼ਿਲਾਫ਼ ਕਾਂਗਰਸ ਚੋਣ ਕਮਿਸ਼ਨ ਕੋਲ ਪੁੱਜੀ

ਦੂਰਦਰਸ਼ਨ ’ਤੇ ਦਿ ਕੇਰਲ ਸਟੋਰੀ ਪ੍ਰਸਾਰਤ ਕਰਨ ਖ਼ਿਲਾਫ਼ ਕਾਂਗਰਸ ਚੋਣ ਕਮਿਸ਼ਨ ਕੋਲ ਪੁੱਜੀ

ਤਿਰੂਵਨੰਤਪੁਰਮ, 5 ਅਪਰੈਲ- ਕੇਰਲ ਕਾਂਗਰਸ ਇਕਾਈ ਨੇ ਵਿਵਾਦਤ ਫਿਲਮ ਦਿ ਕੇਰਲਾ ਸਟੋਰੀ ਨੂੰ ਪ੍ਰਸਾਰਿਤ ਕਰਨ ਦੇ ਦੂਰਦਰਸ਼ਨ ਦੇ ਫੈਸਲੇ ਵਿਰੁੱਧ ਅੱਜ ਭਾਰਤੀ ਚੋਣ ਕਮਿਸ਼ਨ ਕੋਲ ਜਾ ਕੇ ਕਿਹਾ ਕਿ ਇਸ ਦਾ ਮਕਸਦ ਸੱਤਾਧਾਰੀ ਭਾਜਪਾ ਦੀਆਂ ਚੋਣ ਸੰਭਾਵਨਾਵਾਂ ਨੂੰ ਮਜ਼ਬੂਤ ​​ਕਰਨਾ ਹੈ। ਨਾਲ ਹੀ ਸਮਾਜ ਨੂੰ ਧਾਰਮਿਕ ਲੀਹਾਂ ’ਤੇ ਵੰਡਣ ਦੀ ਕੋਸ਼ਿਸ਼ ਰਹੀ ਹੈ। ਦੂਰਦਰਸ਼ਨ ਦੇ ਇਸ ਫੈਸਲੇ ਤੋਂ ਬਾਅਦ ਕੇਰਲ ਵਿੱਚ ਸੱਤਾਧਾਰੀ ਸੀਪੀਆਈ (ਐੱਮ) ਅਤੇ ਵਿਰੋਧੀ ਪਾਰਟੀ ਕਾਂਗਰਸ ਨੇ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਦੂਰਦਰਸ਼ਨ ਨੇ ਇਸ ਫਿਲਮ ਨੂੰ 5 ਅਪਰੈਲ ਨੂੰ ਪ੍ਰਸਾਰਿਤ ਕਰਨ ਦਾ ਐਲਾਨ ਕੀਤਾ ਹੈ।

You must be logged in to post a comment Login