ਦੇਸ਼ ’ਚ ਵੰਡੀਆਂ ਪਾਉਣ ਵਾਲੀ ਰਾਜਨੀਤੀ ਸਹੀ ਨਹੀਂ: ਮਮਤਾ

ਦੇਸ਼ ’ਚ ਵੰਡੀਆਂ ਪਾਉਣ ਵਾਲੀ ਰਾਜਨੀਤੀ ਸਹੀ ਨਹੀਂ: ਮਮਤਾ

ਕੋਲਕਾਤਾ, 3 ਮਈ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਈਦ ਸਮਾਗਮ ‘ਚ ਕਿਹਾ ਕਿ ਭਾਰਤ ‘ਚ ਫਿਰਕੂ ਤੌਰ ’ਤੇ ਵੰਡੀਆਂ ਪਾਉਣ ਦੀ ਰਾਜਨੀਤੀ’ ਸਹੀ ਨਹੀਂ ਹੈ। ਈਦ ਦੀ ਨਮਾਜ਼ ‘ਚ ਸ਼ਾਮਲ ਹੋਈ ਮਮਤਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡਰਨ ਨਾ ਤੇ ਬਿਹਤਰ ਭਵਿੱਖ ਲਈ ਇਕਜੁੱਟ ਰਹਿਣ। ਤ੍ਰਿਣਮੂਲ ਕਾਂਗਰਸ ਮੁਖੀ ਨੇ ਕਿਹਾ, ‘’ਦੇਸ਼ ‘ਚ ਸਥਿਤੀ ਠੀਕ ਨਹੀਂ ਹੈ। ਦੇਸ਼ ਵਿੱਚ ਪਾੜੋ ਤੇ ਰਾਜ ਕਰੋ ਦੀ ਨੀਤੀ ਅਤੇ ਵੱਖਵਾਦ ਦੀ ਰਾਜਨੀਤੀ ਠੀਕ ਨਹੀਂ ਹੈ। ਡਰੋ ਨਾ ਅਤੇ ਲੜਾਈ ਜਾਰੀ ਰੱਖੋ।’

You must be logged in to post a comment Login