ਦੇਸ਼ ਦੇ ਵਿਕਾਸ ਲਈ ਜਾਤ-ਪਾਤ ਤੋਂ ਉਪਰ ਉਠ ਕੇ ਯੋਗਦਾਨ ਪਾਉਣ ਦੀ ਲੋੜ: ਡਾ. ਹਰਜਿੰਦਰ ਸਿੰਘ

ਦੇਸ਼ ਦੇ ਵਿਕਾਸ ਲਈ ਜਾਤ-ਪਾਤ ਤੋਂ ਉਪਰ ਉਠ ਕੇ ਯੋਗਦਾਨ ਪਾਉਣ ਦੀ ਲੋੜ: ਡਾ. ਹਰਜਿੰਦਰ ਸਿੰਘ
  • ਦੇਸ਼ ਦੀ ਵੰਡ ਨੂੰ ਭਿਆਨਕ ਯਾਦਗਾਰੀ ਦਿਨ ਵਜੋਂ ਮਨਾਇਆ

ਪਟਿਆਲਾ, 14 ਅਗਸਤ (ਗੁਰਪ੍ਰੀਤ ਕੰਬੋਜ)-ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਚ ਦੇਸ਼ ਦੀ ਵੰਡ ਦੇ ਖੌਫਨਾਕ ਪਲਾਂ ਨੂੰ ਯਾਦ ਕੀਤਾ ਗਿਆ ਅਤੇ ਇਸ ਨੂੰ ਭਿਆਨਕ ਯਾਦਗਾਰ ਦਿਨ ਵਜੋਂ ਮਨਾਇਆ ਗਿਆ, ਜਿਸ ਤਹਿਤ ਕਾਲਜ ਦੇ ਆਡੀਟੋਰੀਅਮ ਹਾਲ ਵਿਖੇ ਇਕ ਰਸਮੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਾਬਕਾ ਪ੍ਰਿੰਸੀਪਲ ਡਾ. ਅਜਮੇਰ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ, ਜਿਨ੍ਹਾਂ ਵਲੋਂ ਵੰਡ ਦੇ ਦਿਨਾਂ ਨਾਲ ਸਬੰਧਤ ਖੌਫਨਾਕ ਯਾਦਾਂ ਨੂੰ ਵਿਦਿਆਰਥੀਆਂ ਤੇ ਫਕੈਲਟੀ ਨਾਲ ਸਾਂਝਾ ਕੀਤਾ। ਇਸ ਮਗਰੋਂ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਜਾਤ-ਪਾਤ ਤੋਂ ਉਪਰ ਉਠ ਕੇ ਦੇਸ਼ ਦੇ ਵਿਕਾਸ ਲਈ ਯੋਗਦਾਨ ਪਾਉਣਾ ਚਾਹੀਦਾ ਹੈ। ਐਮ. ਬੀ. ਬੀ. ਐਸ. ਦੇ ਵਿਦਿਆਰਥੀਆਂ ਵਲੋਂ ਇਸ ਮੌਕੇ ਦੇਸ਼ਭਗਤੀ ਦੇ ਗੀਤ ਗਾਏ ਗਏ ਅਤੇ ਦੇਸ਼ ਦੀ ਵੰਡ ਨਾਲ ਸਬੰਧਤ ਪੂਰਾ ਘਟਨਾਕ੍ਰਮ ਅਤੇ ਇਤਿਹਾਸ ਸਕ੍ਰੀਨ ਰਾਹੀਂ ਹਾਜ਼ਰੀਨ ਅੱਗੇ ਪੇਸ਼ ਕੀਤਾ ਗਿਆ। ਅੰਤ ਵਿਚ ਸਮੂਹ ਫਕੈਲਟੀਜ਼, ਵਿਦਿਆਰਥੀਆਂ ਵਲੋਂ ਰਾਸ਼ਟਰੀ ਗੀਤ ਗਾ ਕੇ ਸਮਾਗਮ ਦੀ ਸਮਾਪਤੀ ਕੀਤੀ ਗਈ। ਇਸ ਮੌਕੇ ਡਾ. ਹਰਜਿੰਦਰ ਸਿੰਘ ਡਾਇਰੈਕਟਰ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਡਾ. ਐਚ. ਰੇਖੀ ਮੈਡੀਕਲ ਸੁਪਰਡੰਟ ਰਜਿੰਦਰਾ ਹਸਪਤਾਲ, ਡਾ. ਆਰ. ਪੀ. ਐਸ. ਸੀਬੀਆ ਵਾਇਸ ਪ੍ਰਿੰਸੀਪਲ, ਡਾ. ਵਿਨੋਦ ਕੁਮਾਰ ਡਾਂਗਵਾਲ, ਡਾ. ਕੇ. ਕੇ. ਸਹਿਗਲ ਸਾਬਕਾ ਚੇਅਰਮੈਨ ਪੰਜਾਬ ਲਾਰਜ ਇੰਡਸਟਰੀਅਲ ਬੋਰਡ, ਸ੍ਰੀ ਸੰਦੀਪ ਗੁਪਤਾ, ਜਤਿੰਦਰ ਸਿੰਘ ਕੰਬੋਜ ਆਦਿ ਹਾਜ਼ਰ ਸਨ।

ਸੰਬੋਧਨ ਕਰਦੇ ਮੁੱਖ ਮਹਿਮਾਨ ਸਾਬਕਾ ਪ੍ਰਿੰਸੀਪਲ ਡਾ. ਅਜਮੇਰ ਸਿੰਘ।  (ਫੋਟੋ: ਕੰਬੋਜ)
ਸਮਾਗਮ ਦੌਰਾਨ ਬੈਠੇ ਦਿਖਾਈ ਦੇ ਰਹੇ ਹਨ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਤੇ ਹੋਰ ਫਕੈਲਟੀਜ਼।  (ਫੋਟੋ: ਕੰਬੋਜ)
ਸਮਾਗਮ ਦੌਰਾਨ ਬੈਠੇ ਦਿਖਾਈ ਦੇ ਰਹੇ ਹਨ ਉਘੇ ਸਮਾਜ ਸੇਵੀ ਸੰਦੀਪ ਗੁਪਤਾ, ਡਾ. ਕੇ. ਕੇ. ਸਹਿਗਲ ਸਾਬਕਾ ਚੇਅਰਮੈਨ।   (ਫੋਟੋ: ਕੰਬੋਜ)

You must be logged in to post a comment Login