ਦੇਸ਼ ਦੇ ਕਈ ਹਿੱਸਿਆ ’ਚ ਫੈਲਿਆ ‘ਟੋਮੈਟੋ ਫਲੂ’, ਇਕ ਤੋਂ ਪੰਜ ਸਾਲ ਦੇ ਬੱਚਿਆਂ ਲਈ ਖ਼ਤਰਾ

ਦੇਸ਼ ਦੇ ਕਈ ਹਿੱਸਿਆ ’ਚ ਫੈਲਿਆ ‘ਟੋਮੈਟੋ ਫਲੂ’, ਇਕ ਤੋਂ ਪੰਜ ਸਾਲ ਦੇ ਬੱਚਿਆਂ ਲਈ ਖ਼ਤਰਾ

ਨਵੀਂ ਦਿੱਲੀ, 18 ਦਸੰਬਰ- ਕੋਵਿਡ ਦੇ ਦੋ ਭਿਆਨਕ ਸਾਲਾਂ ਬਾਅਦ ਭਾਰਤ ’ਚ ਜ਼ਿੰਦਗੀ ਹਾਲੇ ਪੂਰੀ ਤਰ੍ਹਾਂ ਆਮ ਵਰਗੀ ਨਹੀਂ ਤੇ ਹੁਣ ਹੱਥ-ਪੈਰ ਅਤੇ ਮੂੰਹ ਦੀ ਬਿਮਾਰੀ ਨੇ ਹਮਲਾ ਕਰ ਦਿੱਤਾ ਹੈ। ਇਸ ਨੂੰ ਟੋਮੈਟੋ ਫਲੂ ਵੀ ਕਿਹਾ ਜਾਂਦਾ ਹੈ ਤੇ ਇਸ ਨੇ ਬਹੁਤ ਸਾਰੇ ਰਾਜਾਂ ਵਿੱਚ ਕਾਫ਼ੀ ਖੌ਼ਫ ਪੈਦਾ ਕਰ ਦਿੱਤਾ ਹੈ। ਇਹ ਫਲੂ ਦੁਰਲੱਭ ਵਾਇਰਲ ਲਾਗ ਹੈ, ਜੋ ਹੱਥ-ਪੈਰ-ਅਤੇ-ਮੂੰਹ ਦੀ ਬਿਮਾਰੀ ਦਾ ਨਵਾਂ ਰੂਪ ਹੋ ਸਕਦਾ ਹੈ। ਇਹ ਛੂਤ ਵਾਲੀ ਬਿਮਾਰੀ ਜ਼ਿਆਦਾਤਰ ਇੱਕ ਤੋਂ ਪੰਜ ਸਾਲ ਦੀ ਉਮਰ ਦੇ ਬੱਚਿਆਂ ਨੂੰ ਨਿਸ਼ਾਨਾ ਬਣਾਉਂਦੀ ਹੈ। ਸ਼ੁਰੂਆਤ ਵਿੱਚ ਕੇਰਲ, ਤਾਮਿਲਨਾਡੂ ਅਤੇ ਉੜੀਸਾ ਵਿੱਚ ਟਮਾਟਰ ਫਲੂ ਦੇ ਮਾਮਲੇ ਸਾਹਮਣੇ ਆਏ ਹਨ। ਫਲੂ ਦੀ ਪਛਾਣ ਪਹਿਲੀ ਵਾਰ ਕੇਰਲ ਦੇ ਕੋਲਮ ਜ਼ਿਲ੍ਹੇ ਵਿੱਚ 6 ਮਈ ਨੂੰ ਹੋਈ ਸੀ। ਹਾਲਾਂਕਿ ਫਲੂ ਨੂੰ ਜਾਨਲੇਵਾ ਵਜੋਂ ਨਹੀਂ ਦੇਖਿਆ ਜਾਂਦਾ ਹੈ ਪਰ ਸਿਹਤ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਕੋਵਿਡ ਮਹਾਮਾਰੀ ਤੋਂ ਬਾਅਦ ਇਸ ਬਿਮਾਰੀ ਦੇ ਫੈਲਣ ਕਾਰਨ ਸਕੂਲ ਇਕ ਵਾਰ ਫੇਰ ਬੰਦ ਹੋ ਸਕਦੇ ਹਨ।

You must be logged in to post a comment Login