ਦੇਸ਼ ਵਿੱਚ ਕਣਕ ਦਾ ਵਾਧੂ ਭੰਡਾਰ: ਖੁਰਾਕ ਸਕੱਤਰ

ਦੇਸ਼ ਵਿੱਚ ਕਣਕ ਦਾ ਵਾਧੂ ਭੰਡਾਰ: ਖੁਰਾਕ ਸਕੱਤਰ

ਨਵੀਂ ਦਿੱਲੀ, 19 ਸਤੰਬਰ- ਸਰਕਾਰ ਨੇ ਅੱਜ ਕਿਹਾ ਕਿ ਦੇਸ਼ ਵਿੱਚ ਕਣਕ ਦਾ ਵਾਧੂ ਭੰਡਾਰ ਹੈ ਅਤੇ ਜ਼ਰੂਰਤ ਪੈਣ ’ਤੇ ਜਮ੍ਹਾਂਖੋਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਘਰੇਲੂ ਸਪਲਾਈ ਵਧਾਈ ਜਾ ਸਕੇ। ਕੇਂਦਰ ਸਰਕਾਰ ਵਪਾਰੀਆਂ ਵੱਲੋਂ ਕਣਕ ਦੇ ਸਟਾਕ ਦਾ ਖੁਲਾਸਾ ਕਰਨ ਅਤੇ ਘਰੇਲੂ ਉਪਲਬਧਤਾ ਵਧਾਉਣ ਲਈ ਸਟਾਕ ਸੀਮਾ ਲਾਉਣ ਵਰਗੇ ਕਦਮਾਂ ’ਤੇ ਵਿਚਾਰ ਕਰ ਸਕਦੀ ਹੈ। ਇਹ ਗੱਲ ਰੋਲਰ ਫਲੋਰ ਮਿੱਲਰਜ਼ ਫੈਡਰੇਸ਼ਨ ਆਫ ਇੰਡੀਆ ਦੀ 82ਵੀਂ ਸਾਲਾਨਾ ਜਨਰਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਖੁਰਾਕ ਸਕੱਤਰ ਸੁਧਾਂਸ਼ੂ ਪਾਂਡੇ ਨਹੀਂ ਕਹੀ। ਉਨ੍ਹਾਂ ਕਿਹਾ ਕਿ ਸਰਕਾਰੀ ਮਲਕੀਅਤ ਵਾਲੇ ਭਾਰਤੀ ਖੁਰਾਕ ਨਿਗਮ ਦੇ ਗੁਦਾਮਾਂ ’ਚ 2.4 ਕਰੋੜ ਟਨ ਕਣਕ ਉਪਲਬਧ ਹੈ। ਉਨ੍ਹਾਂ ਕਿਹਾ ਕਿ ਸੱਟੇਬਾਜ਼ੀ ਕਾਰਨ ਕਣਕ ਦੀਆਂ ਕੀਮਤਾਂ ’ਚ ਤੇਜ਼ੀ ਆਈ ਹੈ।

You must be logged in to post a comment Login