ਦੇਸ਼ ’ਚ ਮੌਨਸੂਨ ਕਮਜ਼ੋਰ: ਹੁਣ ਤੱਕ 20 ਫ਼ੀਸਦ ਘੱਟ ਮੀਂਹ ਪਿਆ

ਦੇਸ਼ ’ਚ ਮੌਨਸੂਨ ਕਮਜ਼ੋਰ: ਹੁਣ ਤੱਕ 20 ਫ਼ੀਸਦ ਘੱਟ ਮੀਂਹ ਪਿਆ

ਨਵੀਂ ਦਿੱਲੀ, 19 ਜੂਨ-ਭਾਰਤ ਵਿਚ 1 ਜੂਨ ਤੋਂ ਮੌਨਸੂਨ ਸ਼ੁਰੂ ਹੋਣ ਤੋਂ ਬਾਅਦ 20 ਫੀਸਦੀ ਘੱਟ ਬਾਰਸ਼ ਹੋਈ ਹੈ। ਭਾਰਤੀ ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਤਿੰਨ ਤੋਂ ਚਾਰ  ਦਿਨਾਂ ’ਚ ਮਹਾਰਾਸ਼ਟਰ, ਛੱਤੀਸਗੜ੍ਹ, ਉੜੀਸਾ, ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਖੇਤਰਾਂ, ਬੰਗਾਲ ਦੀ ਉੱਤਰ-ਪੱਛਮੀ ਖਾੜੀ, ਬਿਹਾਰ ਅਤੇ ਝਾਰਖੰਡ ਦੇ ਕੁਝ ਹਿੱਸਿਆਂ ‘ਚ ਮੌਨਸੂਨ ਦੇ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਭਾਰਤ ਵਿੱਚ 1 ਤੋਂ 18 ਜੂਨ ਦਰਮਿਆਨ 64.5 ਮਿਲੀਮੀਟਰ ਬਾਰਸ਼ ਹੋਈ, ਜੋ 80.6 ਮਿਲੀਮੀਟਰ ਦੀ ਔਸਤ ਤੋਂ 20 ਫੀਸਦੀ ਘੱਟ ਹੈ।

You must be logged in to post a comment Login