ਦੋ ਰਾਜਾਂ ਨਾਲ ਸਰਹੱਦੀ ਪਾਬੰਦੀਆਂ ਨੂੰ ਸਖ਼ਤ ਕਰੇਗਾ ਪੱਛਮੀ ਆਸਟ੍ਰੇਲੀਆ

ਦੋ ਰਾਜਾਂ ਨਾਲ ਸਰਹੱਦੀ ਪਾਬੰਦੀਆਂ ਨੂੰ ਸਖ਼ਤ ਕਰੇਗਾ ਪੱਛਮੀ ਆਸਟ੍ਰੇਲੀਆ

ਸਿਡਨੀ (P E)-ਕੋਰੋਨਾ ਕੇਸਾਂ ‘ਚ ਰੋਜ਼ਾਨਾ ਹੋ ਰਹੇ ਵਾਧੇ ਕਾਰਨ ਸਰਕਾਰਾਂ ਬਹੁਤ ਚਿੰਤਤ ਹੋ ਗਈਆਂ ਹਨ ਜਿਸ ਤੋਂ ਬਾਅਦ ਪੱਛਮੀ ਆਸਟ੍ਰੇਲੀਆ ਇਕ ਸਖਤ ਕਦਮ ਲਿਆ ਹੈ। ਦਸ ਦਈਏ ਕਿ ਪੱਛਮੀ ਆਸਟ੍ਰੇਲੀਆ 3 ਜਨਵਰੀ ਤੋਂ 12.01am ਵਜੇ ਤਸਮਾਨੀਆ ਅਤੇ ACT ਨਾਲ ਆਪਣੀ ਸਰਹੱਦ ਨੂੰ ਸਖ਼ਤ ਕਰਨ ਲਈ ਤਿਆਰ ਹੈ। ਇੰਨਾਂ ਦੋਵਾਂ ਰਾਜਾਂ ਨੂੰ ਸੋਮਵਾਰ ਤੋਂ ‘ਉੱਚ ਜੋਖਮ’ ਖੇਤਰਾਂ ਵਿੱਚ ਉੱਚਾ ਕੀਤਾ ਜਾਵੇਗਾ। ਇਸਦਾ ਮਤਲਬ ਹੈ ਕਿ ਉਹਨਾਂ ਖੇਤਰਾਂ ਦੇ ਯਾਤਰੀਆਂ ਨੂੰ ਪੱਛਮੀ ਆਸਟ੍ਰੇਲੀਆ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜਦੋਂ ਤੱਕ ਉਹਨਾਂ ਨੂੰ ਮਨਜ਼ੂਰੀ ਨਹੀਂ ਮਿਲਦੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ACT ਅਤੇ ਤਸਮਾਨੀਆ ਵਿੱਚ ਵੱਧ ਰਹੇ ਕੋਵਿਡ ਕੇਸਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।

You must be logged in to post a comment Login