ਦੱਖਣੀ ਕੋਰੀਆ ਦੀ ਹਵਾਈ ਸੈਨਾ ਨੇ ਮਸ਼ਕ ਦੌਰਾਨ ਰਿਹਾਇਸ਼ੀ ਇਲਾਕੇ ’ਚ ਬੰਬ ਸੁੱਟੇ

ਦੱਖਣੀ ਕੋਰੀਆ ਦੀ ਹਵਾਈ ਸੈਨਾ ਨੇ ਮਸ਼ਕ ਦੌਰਾਨ ਰਿਹਾਇਸ਼ੀ ਇਲਾਕੇ ’ਚ ਬੰਬ ਸੁੱਟੇ

ਦੱਖਣੀ ਕੋਰੀਆ, 6 ਮਾਰਚ- ਹਵਾਈ ਸੈਨਾ ਅਤੇ ਫਾਇਰ ਏਜੰਸੀ ਨੇ ਕਿਹਾ ਕਿ ਦੱਖਣੀ ਕੋਰੀਆ ਵਿੱਚ ਵੀਰਵਾਰ ਨੂੰ ਇੱਕ ਰਿਹਾਇਸ਼ੀ ਖੇਤਰ ਵਿੱਚ ਲੜਾਕੂ ਜਹਾਜ਼ਾਂ ਵੱਲੋਂ ਸੁੱਟੇ ਗਏ ਬੰਬਾਂ ਤੋਂ ਬਾਅਦ ਪੰਦਰਾਂ ਲੋਕ ਜ਼ਖਮੀ ਹੋ ਗਏ। ਜ਼ਿਕਰਯੋਗ ਹੈ ਕਿ ਪੋਚਿਓਨ ਵਿੱਚ ਫੌਜੀ ਮਸ਼ਕਾਂ ਦੌਰਾਨ ਕੀਤੀ ਬੰਬਾਰੀ ਨਾਲ ਘਰਾਂ ਅਤੇ ਇੱਕ ਚਰਚ ਨੂੰ ਨੁਕਸਾਨ ਪਹੁੰਚਿਆ। ਫਾਇਰ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ 15 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚ ਦੋ ਦੀ ਹਾਲਤ ਗੰਭੀਰ ਹੈ।ਦੱਖਣੀ ਕੋਰੀਆ ਦੀ ਹਵਾਈ ਸੈਨਾ ਨੇ ਕਿਹਾ ਕਿ ਦੋ KF-16 ਜੈੱਟ ਦੇ ਅੱਠ 500 ਪੌਂਡ ਦੇ ਐੱਮਕੇ 82 ਬੰਬ ਸਾਂਝੀ ਮਸ਼ਕ ਦੌਰਾਨ ਸ਼ੂਟਿੰਗ ਰੇਂਜ ਤੋਂ ਬਾਹਰ ਡਿੱਗੇ। ਹਵਾਈ ਸੈਨਾ ਨੇ ਇੱਕ ਬਿਆਨ ਵਿੱਚ ਕਿਹਾ, ‘‘ਇਸ ਹਾਦਸੇ ਕਾਰਨ ਹੋਏ ਨੁਕਸਾਨ ਲਈ ਅਸੀਂ ਦੁੱਖ ਜ਼ਾਹਿਰ ਕਰਦੇ ਹਾਂ ਅਤੇ ਅਸੀਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ।’’ ਇੱਕ ਫੌਜੀ ਅਧਿਕਾਰੀ ਨੇ ਮਾਮਲੇ ਦੀ ਸੰਵੇਦਨਸ਼ੀਲਤਾ ਦੇ ਕਾਰਨ ਆਪਣੀ ਪਛਾਣ ਨਸ਼ਰ ਨਾਕਰਦਿਆਂ ਕਿਹਾ ਕਿ ਇਹ ਹਾਦਸਾ ਪਾਇਲਟਾਂ ਦੇ ਗਲਤ ਤਾਲਮੇਲ ਕਾਰਨ ਹੋਇਆ ਹੈ। ਅਧਿਕਾਰੀ ਨੇ ਕਿਹਾ ਕਿ ਦੋ ਜੈੱਟ ਜਹਾਜ਼ਾਂ ਨੇ ਫਿਰ ਚਾਰ-ਚਾਰ ਬੰਬ ਸੁੱਟੇ ਅਤੇ ਸਾਰਿਆਂ ਵਿਚ ਧਮਾਕਾ ਹੋਇਆ।

You must be logged in to post a comment Login