ਦੱਖਣੀ ਕੋਰੀਆ ਨੂੰ 3-2 ਨਾਲ ਹਰਾ ਭਾਰਤ ਏਸ਼ੀਆਈ ਚੈਂਪੀਅਨਸ ਟਰਾਫੀ ਦੇ ਸੈਮੀਫਾਈਨਲ ’ਚ ਪਹੁੰਚਿਆ

ਦੱਖਣੀ ਕੋਰੀਆ ਨੂੰ 3-2 ਨਾਲ ਹਰਾ ਭਾਰਤ ਏਸ਼ੀਆਈ ਚੈਂਪੀਅਨਸ ਟਰਾਫੀ ਦੇ ਸੈਮੀਫਾਈਨਲ ’ਚ ਪਹੁੰਚਿਆ

ਚੇਨਈ –ਭਾਰਤ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆਂ ਸੋਮਵਾਰ ਨੂੰ ਇਥੇ ਏਸ਼ੀਆਈ ਚੈਂਪੀਅਨਸ ਟਰਾਫੀ ਦੇ ਰਾਊਂਡ ਰੌਬਿਨ ਮੈਚ ’ਚ ਦੱਖਣੀ ਕੋਰੀਆ ਨੂੰ 3-2 ਨਾਲ ਹਰਾ ਕੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ। ਭਾਰਤ ਵੱਲੋਂ ਨਿਲਾਕਾਂਤਾ ਸ਼ਰਮਾ (6ਵੇਂ ਮਿੰਟ), ਹਰਮਨਪ੍ਰੀਤ ਸਿੰਘ (23ਵੇਂ ਮਿੰਟ) ਤੇ ਮਨਦੀਪ ਸਿੰਘ (33ਵੇਂ ਮਿੰਟ) ਨੇ ਗੋਲ ਕੀਤੇ। ਕੋਰੀਆ ਵੱਲੋਂ ਕਿਮ ਸੁੰਗਹਯੁਨ ਨੇ 12ਵੇਂ ਮਿੰਟ, ਜਦਕਿ ਯਾਂਗ ਜੀਹੁਨ ਨੇ 58ਵੇਂ ਮਿੰਟ ’ਚ ਗੋਲ ਕੀਤਾ। ਇਸ ਜਿੱਤ ਦੀ ਬਦੌਲਤ ਭਾਰਤ 4 ਮੈਚਾਂ ’ਚੋਂ 10 ਅੰਕਾਂ ਨਾਲ ਚੋਟੀ ’ਤੇ ਚੱਲ ਰਿਹਾ ਹੈ। ਮੇਜ਼ਬਾਨ ਟੀਮ ਨੇ 3 ਮੈਚਾਂ ’ਚ ਜਿੱਤ ਦਰਜ ਕੀਤੀ ਹੈ, ਜਦਕਿ ਇਕ ਮੈਚ ਡਰਾਅ ਰਿਹਾ।ਭਾਰਤੀ ਟੀਮ ਜੇਕਰ ਮੌਕਿਆਂ ਦਾ ਖ਼ਾਸ ਤੌਰ ’ਤੇ ਪਹਿਲੇ ਕੁਆਰਟਰ ’ਚ ਬਿਹਤਰ ਫਾਇਦਾ ਚੁੱਕ ਲੈਂਦਾ ਅਤੇ ਕਪਤਾਨ ਹਰਮਨਪ੍ਰੀਤ ਸਿੰਘ ਆਖਰੀ ਕੁਆਰਟਰ ਦੇ ਦੂਜੇ ਮਿੰਟ ’ਚ ਪੈਨਲਟੀ ਸਟ੍ਰੋਕ ’ਤੇ ਗੋਲ ਕਰਨ ਤੋਂ ਨਾ ਖੁੰਝਿਆ ਹੁੰਦਾ ਤਾਂ ਜਿੱਤ ਦਾ ਫ਼ਰਕ ਹੋਰ ਵੀ ਜ਼ਿਆਦਾ ਹੁੰਦਾ। ਦੱਖਣੀ ਕੋਰੀਆ ਨੂੰ ਆਖਰੀ ਕੁਆਰਟਰ ਦੇ ਤੀਜੇ ਮਿੰਟ ’ਚ ਲਗਾਤਾਰ 4 ਤੇ ਫਿਰ ਖੇਡ ਖ਼ਤਮ ਹੋਣ ਤੋਂ 7 ਮਿੰਟ ਪਹਿਲਾਂ ਲਗਾਤਾਰ 3 ਪੈਨਲਟੀ ਕਾਰਨਰ ਸਮੇਤ ਮੈਚ ਵਿਚ ਕੁਲ 11 ਪੈਨਲਟੀ ਕਾਰਨਰ ਮਿਲੇ ਪਰ ਉਸ ਦਾ ਕਪਤਾਨ ਯਾਂਗ ਜੀਹੁਨ ਇਨ੍ਹਾਂ ’ਚੋਂ 10 ’ਤੇ ਖੁੰਝ ਗਿਆ।

You must be logged in to post a comment Login