ਧਰਮ ਬਦਲਣ ਬਾਰੇ ਇੰਜ਼ਮਾਮ ਦੇ ਦਾਅਵੇ ’ਤੇ ਹਰਭਜਨ ਨੇ ਕਿਹਾ,‘ਬਕਵਾਸ ਬੰਦੇ ਕੁੱਝ ਵੀ ਬਕਦੇ ਰਹਿੰਦੇ ਨੇ’

ਧਰਮ ਬਦਲਣ ਬਾਰੇ ਇੰਜ਼ਮਾਮ ਦੇ ਦਾਅਵੇ ’ਤੇ ਹਰਭਜਨ ਨੇ ਕਿਹਾ,‘ਬਕਵਾਸ ਬੰਦੇ ਕੁੱਝ ਵੀ ਬਕਦੇ ਰਹਿੰਦੇ ਨੇ’

ਚੰਡੀਗੜ੍ਹ, 15 ਨਵੰਬਰ- ਪਾਕਿਸਤਾਨ ਟੀਮ ਦੇ ਸਾਬਕਾ ਖਿਡਾਰੀ ਇੰਜ਼ਮਾਮ ਉਲ ਹੱਕ ਨੇ ਹਰਭਜਨ ਸਿੰਘ ਦੇ ਧਰਮ ਬਦਲ ਦੀ ਤਿਆਰੀ ਕਰਨ ਬਾਰੇ ਕੀਤੇ ਦਾਅਵੇ ਤੋਂ ਬਾਅਦ ਭਾਰਤ ਦੇ ਸਾਬਕਾ ਕ੍ਰਿਕਟ ਨੇ ਉਸ ਦੀ ਚੰਗੀ ਖਿਚਾਈ ਕੀਤੀ ਹੈ। ਪੰਜਾਬ ਤੋਂ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪਾਕਿਸਤਾਨ ਟੀਮ ਦੇ ਸਾਬਕਾ ਖਿਡਾਰੀ ਇੰਜ਼ਮਾਮ ਉਲ ਹੱਕ ਦੀ ਨਿੰਦਾ ਕੀਤੀ ਹੈ। ਦਰਅਸਲ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੰਜ਼ਮਾਮ ਨੇ ਦਾਅਵਾ ਕੀਤਾ ਕਿ ਹਰਭਜਨ ਸਿੰਘ ਮੌਲਾਨਾ ਤਾਰਿਕ ਜਮੀਲ ਨਾਲ ਮੁਲਾਕਾਤ ਤੋਂ ਬਾਅਦ ਇਸਲਾਮ ਧਾਰਨ ਕਰਨ ਦੇ ਕਰੀਬ ਸੀ। ਵਾਇਰਲ ਵੀਡੀਓ ‘ਚ ਇੰਜ਼ਮਾਮ ਕਹਿ ਰਿਹਾ ਹੈ,‘ਪਾਕਿਸਤਾਨ ‘ਚ ਖਿਡਾਰੀਆਂ ਨੇ ਨਮਾਜ਼ ਅਦਾ ਕਰਨ ਲਈ ਵੱਖਰਾ ਕਮਰਾ ਬਣਾਇਆ ਸੀ, ਜਿਥੇ ਇਰਫਾਨ ਪਠਾਨ, ਮੁਹੰਮਦ ਕੈਫ ਅਤੇ ਜ਼ਹੀਰ ਖਾਨ ਦੇ ਨਾਲ ਹੋਰ ਭਾਰਤੀ ਖਿਡਾਰੀ ਵੀ ਜਾਂਦੇ ਸਨ। ਉਹ ਨਮਾਜ਼ ਨਹੀਂ ਪੜ੍ਹਾਉਂਦੇ ਸਨ ਪਰ ਮੌਲਾਨਾ ਨੂੰ ਸੁਣਦੇ ਸਨ। ਹਰਭਜਨ, ਜੋ ਮੌਲਾਨਾ ਤਾਰਿਕ ਜਮੀਲ ਤੋਂ ਅਣਜਾਣ ਸੀ, ਨੇ ਇੱਕ ਦਿਨ ਮੈਨੂੰ ਕਿਹਾ ਮੇਰਾ ਦਿਲ ਚਾਹੁੰਦਾ ਹੈ ਕਿ ਇਸ ਆਦਮੀ (ਮੌਲਾਨਾ) ਆਖ ਰਿਹਾ ਹੈ ਮੈਂ ਉਸ ਦੀ ਗੱਲ ਮੰਨ ਲਵਾਂ।’ ਇਸ ਨੂੰ ਬਕਵਾਸ ਕਰਾਰ ਦਿੰਦਿਆਂ ਹਰਭਜਨ ਸਿੰਘ ਨੇ ਲਿਖਿਆ, ‘ਇਹ(ਇੰਜ਼ਮਾਮ) ਕਿਹੜਾ ਨਸ਼ਾ ਪੀ ਕੇ ਗੱਲ ਕਰ ਰਿਹਾ ਹੈ? ਮੈਨੂੰ ਭਾਰਤੀ ਤੇ ਸਿੱਖ ਹੋਣ ’ਤੇ ਮਾਣ ਹੈ। ਇਹ ਬਕਵਾਸ ਬੰਦੇ ਕੁਝ ਵੀ ਕਹਿੰਦੇ ਰਹਿੰਦੇ ਹਨ।’

You must be logged in to post a comment Login