ਧੀਮੀ ਓਵਰ ਗਤੀ ਲਈ ਪੰਤ ਨੂੰ 24 ਲੱਖ ਰੁਪਏ ਜੁਰਮਾਨਾ

ਧੀਮੀ ਓਵਰ ਗਤੀ ਲਈ ਪੰਤ ਨੂੰ 24 ਲੱਖ ਰੁਪਏ ਜੁਰਮਾਨਾ

ਨਵੀਂ ਦਿੱਲੀ, 4 ਅਪਰੈਲ- ਆਈਪੀਐੱਲ ਵਿੱਚ ਦੂਜੀ ਵਾਰ ਧੀਮੀ ਓਵਰ ਗਤੀ ਕਾਰਨ ਦਿੱਲੀ ਕੈਪੀਟਲਜ਼ ਦੇ ਕਪਤਾਨ ਰਿਸ਼ਭ ਪੰਤ ਨੂੰ 24 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਹੈ। ਬੀਤੇ ਦਿਨ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਮੈਚ ਦੌਰਾਨ ਪੰਤ ਦੀ ਕਪਤਾਨੀ ਵਾਲੀ ਦਿੱਲੀ ਕੈਪੀਟਲਜ਼ ਦੀ ਓਵਰ ਗਤੀ ਧੀਮੀ ਰਹੀ ਸੀ। ਪੰਤ ਤੋਂ ਇਲਾਵਾ ਬਾਕੀ ਖਿਡਾਰੀਆਂ ’ਤੇ ਵੀ ਮੈਚ ਫੀਸ ਦਾ 25 ਫੀਸਦ ਜੁਰਮਾਨਾ ਲਾਇਆ ਗਿਆ ਹੈ।

You must be logged in to post a comment Login