ਧੁੰਦ ਦੀ ਬੁੱਕਲ ਵਿਚ ਘਿਰਿਆ ਉਤਰੀ ਭਾਰਤ

ਧੁੰਦ ਦੀ ਬੁੱਕਲ ਵਿਚ ਘਿਰਿਆ ਉਤਰੀ ਭਾਰਤ

ਨਵੀਂ ਦਿੱਲੀ, 8 ਜਨਵਰੀ- ਸੀਤ ਲਹਿਰ ਵਧਣ ਨਾਲ ਉਤਰੀ ਭਾਰਤ ਦੀ ਰਫਤਾਰ ਰੁਕ ਗਈ ਹੈ। ਇਸ ਵੇਲੇ ਉਤਰੀ ਭਾਰਤ ਦੇ ਜ਼ਿਆਦਾਤਰ ਹਿੱਸੇ ਧੁੰਦ ਦੀ ਮਾਰ ਹੇਠ ਆ ਗਏ ਹਨ ਤੇ ਕਈ ਹਿੱਸਿਆਂ ਵਿਚ ਦਿਸਣਯੋਗਤਾ ਅੱਜ ਸਵੇਰੇ ਪੰਜਾਹ ਮੀਟਰ ਤਕ ਸੀ। ਦਿੱਲੀ ਵਿਚ ਠੰਢ ਦੇ ਕਈ ਰਿਕਾਰਡ ਟੁੱਟ ਗਏ ਹਨ। ਇਥੇ ਸਫਦਰਜੰਗ ਵਿਚ ਅੱਜ ਤਾਪਮਾਨ 1.9 ਡਿਗਰੀ ਦਰਜ ਕੀਤਾ ਗਿਆ। ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਕੈਟ ਤਿੰਨ ਦੀ ਅਣਹੋਂਦ ਕਾਰਨ ਕਈ ਹਵਾਈ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ।

You must be logged in to post a comment Login