ਧੂਰੀ ਜ਼ਿਮਨੀ ਚੋਣ ‘ਚ ਅਕਾਲੀ ਦਲ ਦੀ ਵੱਡੀ ਜਿੱਤ

ਧੂਰੀ ਜ਼ਿਮਨੀ ਚੋਣ ‘ਚ ਅਕਾਲੀ ਦਲ ਦੀ ਵੱਡੀ ਜਿੱਤ

ਧੂਰੀ, 15 ਅਪ੍ਰੈਲ: ਧੂਰੀ ਜ਼ਿਮਨੀ ਚੋਣ ‘ਚ ਅਕਾਲੀ ਦਲ ਦੇ ਉਮੀਦਵਾਰ ਗੋਬਿੰਦ ਸਿੰਘ ਲੋਂਗੋਵਾਲ ਦੀ 37,501ਵੋਟਾਂ ਨਾਲ ਜਿੱਤ ਹੋਈ ਹੈ। ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲ ਦੇ ਪੋਤੇ ਸਿਮਰ ਪ੍ਰਤਾਪ ਬਰਨਾਲਾ ਨੂੰ ਵੱਡੇ ਫਰਕ ਨਾਲ ਹਰਾਇਆ ਹੈ। ਲੋਂਗੋਵਾਲ ਪਹਿਲੇ ਰਾਉਂਡ ਤੋਂ ਅਖੀਰ ਦੇ ਰਾਉਂਡ ਤੱਕ ਸਿਰਮ ਪ੍ਰਤਾਪ ਤੋਂ ਅੱਗੇ ਰਹੇ। ਕੁੱਲ ਵੋਟਾਂ ‘ਚੋਂ ਗੋਬਿੰਦ ਸਿੰਘ ਲੋਂਗੋਵਾਲ ਨੂੰ 67,596 ਤੇ ਸਿਮਰ ਪ੍ਰਤਾਪ ਸਿੰਘ ਨੂੰ 30095 ਵੋਟਾਂ ਪਈਆਂ। ਜਿਸ ਤਹਿਤ ਲੌਂਗੋਵਾਲ ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ। ਜਿੱਤ ਤੋਂ ਬਾਅਦ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਇਹ ਮੇਰੀ ਨਹੀਂ ਹਲਕੇ ਦੇ ਲੋਕਾਂ ਦੇ ਜਿੱਤ ਹੈ ਤੇ ਉਹ ਹਲਕੇ ਦੇ ਵਿਕਾਸ ਲਈ ਕੰਮ ਕਰਨਗੇ। ਇਸ ਹਾਰ ‘ਤੇ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਅਕਾਲੀ ਦਲ ਨੇ ਸ਼ਰੇਆਮ ਸਰਕਾਰੀ ਮਸ਼ਿਨਰੀ ਦੇ ਜ਼ੋਰ ‘ਤੇ ਇਹ ਚੋਣਾਂ ਜਿੱਤੀਆਂ ਹਨ ਤੇ ਕਾਂਗਰਸ ਪਾਰਟੀ ਨਾਲ ਸ਼ਰੇਆਮ ਧੱਕੇਸ਼ਾਹੀ ਹੋਈ ਸੀ। ਇਸ ਕਰਕੇ ਅਕਾਲੀ ਦਲ ਦੀ ਜਿੱਤ ਹੋਈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਗੋਬਿੰਦ ਸਿੰਘ ਲੌਂਗੋਵਾਲ ਚੋਣ ਮੈਦਾਨ ਵਿੱਚ ਹਨ। ਲੌਂਗੋਵਾਲ 1985 ਵਿੱਚ ਸਿਆਸਤ ਵਿੱਚ ਆਏ ਤੇ ਧਨੌਲਾ ਤੋਂ ਪਹਿਲੀ ਵਾਰ ਵਿਧਾਇਕ ਬਣੇ। ਉਹ ਮਾਰਕਫੈਡ ਦੇ ਚੇਅਰਮੈਨ ਰਹਿ ਚੁੱਕੇ ਹਨ। 1997 ਵਿੱਚ ਉਹ ਫਿਰ ਵਿਧਾਇਕ ਬਣੇ ਤੇ ਸਿੰਜਾਈ ਮੰਤਰੀ ਰਹੇ। ਉਹ ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਦੇ ਚੇਅਰਮੈਨ ਰਹੇ ਅਤੇ ਹੁਣ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਤੇ ਹਲਕਾ ਧੂਰੀ ਦੇ ਇੰਚਾਰਜ ਵੀ ਹਨ। ਸਾਲ 2012 ਵਿੱਚ ਉਨ੍ਹਾਂ ਨੂੰ ਅਕਾਲੀ ਦਲ ਨੇ ਧੂਰੀ ਹਲਕੇ ਤੋਂ ਉਮੀਦਵਾਰ ਬਣਾਇਆ, ਜੋ 12473 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਏ।

You must be logged in to post a comment Login