ਨਥਾਣਾ ਵਿਖੇ ਆਪ ਦਾ ਬਦਲਾਅ,  ਧੜੇਬੰਦੀ ਵਿੱਚ ਦੋ ਦਫਤਰ ਲਏ ਬਣਾ

ਨਥਾਣਾ ਵਿਖੇ ਆਪ ਦਾ ਬਦਲਾਅ,  ਧੜੇਬੰਦੀ ਵਿੱਚ ਦੋ ਦਫਤਰ ਲਏ ਬਣਾ
ਬਠਿੰਡਾ, 24 ਮਈ ( ਰਾਮ ਸਿੰਘ ਕਲਿਆਣ)- ਆਮ ਹਾਲਤ ਵਿੱਚ  ਰਾਜਨੀਤਿਕ ਪਾਰਟੀਆ ਭਾਵੇ ਲੋਕਾਂ ਦੀ ਸਾਰ ਨਾ ਲੈਣ, ਪਰ ਵੋਟਾ ਦੇ ਦਿਨਾ ਵਿੱਚ  ਰਾਜਨੀਤਿਕ ਪਾਰਟੀਆ ਵੱਲੋ  ਸਥਾਨਕ ਪੱਧਰ ਉੱਤੇ ਆਪਣੇ ਦਫ਼ਤਰ ਖੋਲਕੇ ਲੋਕ  ਨੇੜਤਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾਦੀ ਹੈ ਅਤੇ ਦਫ਼ਤਰ ਵਿੱਚੋ ਸਥਾਨਕ ਇਲਾਕੇ ਅੰਦਰ ਚੋਣ ਸਮੱਗਰੀ ਭੇਜੀ ਜਾਦੀ ਹੈ। ਪਰ ਮੌਜੂਦਾ ਲੋਕ ਸਭਾ ਚੋਣਾ ਦੌਰਾਨ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਅਧੀਨ  ਬਲਾਕ  ਨਥਾਣਾ ਵਿਖੇ ਕਥਿਤ ਧੜੇਬੰਦੀ ਕਾਰਨ ਦੋ ਦਫ਼ਤਰ ਖੋਲਕੇ ਨਵਾ ਰਿਕਾਰਡ ਬਣਾਇਆ ਹੈ ਜੋ ਸਾਇਦ ਪਿੱਛਲੇ 70 ਸਾਲਾਂ ਵਿੱਚ  ਨਾ ਬਣਿਆ ਹੋਵੇ। ਜਿਕਰਯੋਗ ਹੈ ਨਥਾਣਾ ਵਿਖੇ ਨਗਰ ਪੰਚਾਇਤ ਦੇ ਨਵੇ ਦਫ਼ਤਰ ਦੇ ਨਿਰਮਾਣ ਦੇ ਸਥਾਨ ਨੂੰ ਲੈਕੇ ਆਪ ਦੇ ਆਗੂਆ ਵਿਚਕਾਰ ਧੜੇਬੰਦੀ ਬਣੀ ਹੋਈ ਹੈ । ਇਕ ਥੜਾ ਨਗਰ ਪੰਚਾਇਤ ਦਾ ਦਫ਼ਤਰ ਭਗਤਾ ਰੋਡ ਤੇ ਪੁਰਾਣੇ ਹਸਪਤਾਲ ਵਾਲੀ ਜਗਾ ਉਤੇ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦਕਿ ਦੂਸਰਾ ਧੜਾ ਨਵਾ ਦਫ਼ਤਰ ਮੌਜੂਦਾ ਦਫ਼ਤਰ ਦੇ ਨਜਦੀਕ ਸੜਕ ਦੇ ਦੂਸਰੇ ਨਗਰ ਪੰਚਾਇਤ ਦੀ ਜਗਾਂ ਉਤੇ ਇਕ ਪਾਸੇ ਵਿਸੇਸ਼ ਰਸਤਾ ਛੱਡਕੇ  ਬਣਾਉਣ ਦਾ ਚਾਹਵਾਨ ਹੈ। ਇਹੋ ਰਸਤਾ ਛੱਡਣ ਉਤੇ ਆਪ ਦੇ ਤਿੰਨ ਐਮ ਸੀ ਨਰਾਜ਼ ਹਨ ਅਤੇ ਹਲਕਾ ਵਿਧਾਇਕ ਤੋ ਕਥਿਤ ਤੌਰ ਤੇ ਬਾਗੀ ਹਨ ਜਿੰਨਾਂ ਦੀ ਅਗਵਾਈ ਵਿੱਚ ਨਥਾਣਾ ਵਿਖੇ ਦੂਸਰਾ ਦਫ਼ਤਰ ਖੋਲਿਆ ਗਿਆ ਹੈ । ਜਦਕਿ ਹਲਕਾ ਵਿਧਾਇਕ ਦੀ ਅਗਵਾਈ ਵਿੱਚ ਪਿੰਡ ਗੰਗਾ ਰੋਡ ਤੇ ਆਪ ਪਾਰਟੀ ਦਾ ਚੋਣ ਦਫ਼ਤਰ ਖੋਲਿਆ ਗਿਆ ਹੈ।ਸਾਡੀ ਟੀਮ ਨੇ ਅੱਜ ਦੌਰਾ ਕਰਨਾ ਤੇ ਦੇਖਿਆ ਕਿ ਹਲਕਾ ਵਿਧਾਇਕ ਦੀ ਅਗਵਾਈ ਵਾਲੇ ਆਮ ਆਦਮੀ ਪਾਰਟੀ ਦੇ ਨਥਾਣਾ ਦੇ  ਚੋਣ ਦਫਤਰ ਵਿੱਚ ਖਾਲੀ ਕੁਰਸੀਆ ਆਗੂਆ ਦੀ ਉਡੀਕ ਕਰ ਰਹੀਆ ਸਨ ਅਤੇ ਦੂਸਰੇ ਦਫ਼ਤਰ ਵਿੱਚ ਤਿਨ/ਚਾਰ ਵਿਆਕਤੀ ਹਾਜ਼ਰ ਸਨ। ਨਥਾਣਾ ਨਗਰ ਦੇ ਗੰਦੇ ਪਾਣੀ ਦੀ ਨਿਕਾਸੀ ਅਤੇ ਨਗਰ ਪੰਚਾਇਤ ਦੇ ਪ੍ਰਧਾਨ ਦੀ ਮੌਤ  ਉਪਰੰਤ  ਨਵੇ ਪ੍ਰਧਾਨ ਦੀ ਚੋਣ ਨਾ ਹੋਣਾ ਵੀ ਚਰਚਾ ਦਾ ਵਿਸ਼ਾ ਹਨ।

You must be logged in to post a comment Login