ਨਵਾਜ਼ ਸ਼ਰੀਫ ’ਤੇ ਦੋ ਦਿਨਾਂ ਵਿੱਚ ਦੂਜਾ ਹਮਲਾ

ਨਵਾਜ਼ ਸ਼ਰੀਫ ’ਤੇ ਦੋ ਦਿਨਾਂ ਵਿੱਚ ਦੂਜਾ ਹਮਲਾ

ਲੰਡਨ, 4 ਅਪਰੈਲ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ’ਤੇ ਦੋ ਦਿਨਾਂ ਵਿਚ ਦੂਜਾ ਹਮਲਾ ਹੋਇਆ ਹੈ। ਉਨ੍ਹਾਂ ਦੇ ਬਰਤਾਨੀਆ ਵਿਚਲੇ ਦਫਤਰ ਵਿਚ ਵੀਹ ਲੋਕਾਂ ਨੇ ਪੁੱਜ ਕੇ ਹੰਗਾਮਾ ਕੀਤਾ। ਹਮਲਾਵਰ ਇਮਰਾਨ ਖਾਨ ਦੀ ਪਾਰਟੀ ਦੇ ਦੱਸੇ ਜਾ ਰਹੇ ਹਨ। ਪੁਲੀਸ ਨੇ ਚਾਰ ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਇਕ ਵਿਅਕਤੀ ਨੇ ਸ਼ਰੀਫ ਵੱਲ ਮੋਬਾਈਲ ਵਗਾ ਕੇ ਮਾਰਿਆ ਸੀ ਜੋ ਉਨ੍ਹਾਂ ਦੇ ਸੁਰੱਖਿਆ ਕਰਮੀ ਨੂੰ ਲੱਗਿਆ ਸੀ।

You must be logged in to post a comment Login