ਨਵੀਂ ਦਿੱਲੀ- ਬੁਰਾੜੀ ਮਾਮਲੇ ‘ਚ 11 ਮੌਤਾਂ ‘ਤੇ ਹੋਰ ਖੁਲਾਸਾ

ਨਵੀਂ ਦਿੱਲੀ- ਬੁਰਾੜੀ ਮਾਮਲੇ ‘ਚ 11 ਮੌਤਾਂ ‘ਤੇ ਹੋਰ ਖੁਲਾਸਾ

ਨਵੀਂ ਦਿੱਲੀ- ਬੁਰਾੜੀ ਮਾਮਲੇ ‘ਚ ਲਗਾਤਾਰ ਨਵੀਆਂ-ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਪੁਲਸ ਨੇ ਸ਼ੱਕ ਜਤਾਇਆ ਹੈ ਕਿ ਨਾਰਾਇਣੀ ਦੇਵੀ ਦੇ ਛੋਟੇ ਬੇਟੇ ਲਲਿਤ ਨੇ ਸਭ ਲੋਕਾਂ ਨੂੰ ਲਟਕਾਇਆ ਹੈ ਅਤੇ ਇਹ ਪੂਰਾ ਮਾਮਲਾ ਤੰਤਰ-ਮੰਤਰ ਨਾਲ ਜੁੜਿਆ ਹੈ। ਘਰ ਤੋਂ ਬਰਾਮਦ ਡਾਇਰੀਆਂ ਅਤੇ ਰਜਿਸਟਰਾਂ ਤੋਂ ਅਜਿਹੇ ਹੀ ਸੰਕੇਤ ਮਿਲੇ ਹਨ। ਸੋਮਵਾਰ ਤੋਂ ਹੀ ਨੰਬਰ 11 ਤੋਂ ਵੀ ਇਨ੍ਹਾਂ 11 ਮੌਤਾਂ ਦਾ ਕਨੈਕਸ਼ਨ ਦੀ ਗੱਲ ਸਾਹਮਣੇ ਆਈ ਹੈ। ਘਰ ‘ਚ 11 ਲਾਸ਼ਾਂ ਮਿਲੀਆਂ ਅਤੇ ਇਕ ਦੀਵਾਰ ‘ਤੇ 11 ਪਾਈਪਾਂ, 11 ਖਿੜਕੀਆਂ, 11 ਐਂਗਲ ਆਦਿ ਸੰਯੋਗ ਜਾਂ ਕਿਸੇ ਪਲੈਨਿੰਗ ਦਾ ਹਿੱਸਾ ਸਨ। ਇਨ੍ਹਾਂ ਸਭ ਗੱਲਾਂ ਨੂੰ ਧਿਆਨ ‘ਚ ਰੱਖਦੇ ਹੋਏ ਜਾਂਚ ਕੀਤੀ ਜਾ ਰਹੀ ਹੈ। ਇਸ ਵਿਚਕਾਰ ਪਰਿਵਾਰ ਦੀ ਰਿਸ਼ਤੇਦਾਰ ਸੁਜਾਤਾ ਨੇ ਪਾਈਪਾਂ ਨਾਲ ਮੌਤਾਂ ਦਾ ਕਨੈਕਸ਼ਨ ਨੂੰ ਖਾਰਜ਼ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਈਪ ਕਿਸੇ ਤੰਤਰ-ਮੰਤਰ ਜਾਂ ਕਾਲੇ ਜਾਦੂ ਕਾਰਨ ਨਹੀਂ ਲਗਾਏ ਗਏ ਸਨ ਸਗੋਂ ਪਾਈਪ ਸੋਲਰ ਪ੍ਰਾਜੈਕਟ ਦੇ ਕੰਮ ਲਈ ਲਗਾਏ ਗਏ ਸਨ। ਸੁਜਾਤਾ ਦਾ ਕਹਿਣਾ ਹੈ ਕਿ ਪਰਿਵਾਰ ਧਾਰਮਿਕ ਸੀ ਪਰ ‘ਕਾਲਾ ਜਾਦੂ’ ਵਰਗੇ ਕੰਮ ਨਹੀਂ ਕਰਦਾ ਸੀ। ਮੀਡੀਆ ਰਿਪੋਰਟ ‘ਚ ਵਾਰ-ਵਾਰ ਦਿਖਾਇਆ ਜਾ ਰਿਹਾ ਹੈ।
ਘਰ ਦੀ ਬੇਟੀ ਪ੍ਰਿਯੰਕਾ ਦੇ ਮੰੰਗੇਤਰ ਨੇ ਵੀ ਕਿਹਾ ਕਿ ਪਰਿਵਾਰ ਬਹੁਤ ਸ਼ਾਂਤ ਸੀ ਅਤੇ ਪ੍ਰਿਯੰਕਾ ਤੰਤਰ-ਮੰਤਰ ਵਰਗੀਆਂ ਗੱਲਾਂ ‘ਚ ਵਿਸ਼ਵਾਸ ਨਹੀਂ ਕਰਦੀ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਆਤਮ-ਹੱਤਿਆ ਦਾ ਕੋਈ ਇਰਾਦਾ ਹੁੰਦਾ ਤਾਂ ਮੰਗਣੀ ਕਿਉਂ ਕਰਦੀ ਅਤੇ ਵਿਆਹ ਦੀਆਂ ਤਿਆਰੀਆਂ ਕਿਉਂ ਕੀਤੀ ਜਾ ਰਹੀਆਂ ਹੁੰਦੀਆਂ।

You must be logged in to post a comment Login