ਨਵੇਂ ਨਸ਼ੇ ਦੇ ਪੰਜਾਬ ‘ਚ ਵਿਕਣ ਬਾਰੇ ਜਾਖੜ ਦਾ ਕਬੂਲਨਾਮਾ ਸ਼ਰਮਨਾਕ- ਫੂਲਕਾ

ਨਵੇਂ ਨਸ਼ੇ ਦੇ ਪੰਜਾਬ ‘ਚ ਵਿਕਣ ਬਾਰੇ ਜਾਖੜ ਦਾ ਕਬੂਲਨਾਮਾ ਸ਼ਰਮਨਾਕ- ਫੂਲਕਾ

ਲੁਧਿਆਣਾ, 1 ਜੁਲਾਈ -ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਦਾਖਾ ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਤਸਕਰਾਂ ਵਲੋਂ ਕੋਈ ਨਵੇਂ ਅਤੇ ਜ਼ਹਿਰੀਲੇ ਨਸ਼ੇ ਦੇ ਪੰਜਾਬ ‘ਚ ਵੇਚਣ ਦੇ ਕਬੂਲਨਾਮੇ ਨੂੰ ਕੈਪਟਨ ਸਰਕਾਰ ਲਈ ਬੇਹੱਦ ਸ਼ਰਮਨਾਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਵੇਚਣ ‘ਚ ਮਿਲੀਭੁਗਤ ਵਾਲੇ ਅਧਿਕਾਰੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਸੁਨੀਲ ਜਾਖੜ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਵਲੋਂ ਹੈਰੋਇਨ ਦੀ ਸਪਲਾਈ ਲਾਈਨ ਤੋੜ ਦੇਣ ਕਾਰਨ ਹੁਣ ਤਸਕਰਾਂ ਵਲੋਂ ਕੋਈ ਨਵਾਂ ਅਤੇ ਜ਼ਹਿਰੀਲਾ ਨਸ਼ਾ ਪੰਜਾਬ ‘ਚ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਢਿੱਲ-ਮੱਠ ਵਰਤਣ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ।

You must be logged in to post a comment Login