ਸ੍ਰੀ ਮੁਕਤਸਰ ਸਾਹਿਬ – ਇਸ ਵੇਲੇ ਨਸ਼ਿਆਂ ਦਾ ਮਾਮਲਾ ਪੂਰੇ ਸੂਬੇ ਵਿਚ ਇਕ ਗੰਭੀਰ ਸਮੱਸਿਆ ਬਣਿਆ ਹੋਇਆ ਹੈ, ਕਿਉਂਕਿ ਨਸ਼ਿਆਂ ਦੇ ਕਾਰਨ ਪਿਛਲੇਂ ਥੋੜੇ ਦਿਨਾਂ ਵਿਚ ਕਈ ਮੌਤਾਂ ਹੋ ਚੁੱਕੀਆ ਹਨ। ਸੂਬੇ ਦਾ ਹਰ ਨਾਗਰਿਕ ਫਿਕਰਮੰਦ ਹੈ ਤੇ ਹਰੇਕ ਵਰਗ ਵੱਲੋਂ ਨਸ਼ਿਆਂ ਦੇ ਖਿਲਾਫ਼ ਰੋਸ ਰੈਲੀਆ ਕੱਢੀਆ ਜਾ ਰਹੀਆ ਹਨ। ਜਿਸ ਕਰਕੇ ਨਿੱਕੇ ਨਿਆਣੇ ਵੀ ਹੁਣ ਨਸ਼ਿਆਂ ਦੇ ਖਿਲਾਫ਼ ਜਾਗਰੂਕ ਹੋ ਰਹੇ ਹਨ ਅਤੇ ਇਨ੍ਹਾਂ ਵੱਲੋਂ ਨਸ਼ਿਆਂ ਦੇ ਖਿਲਾਫ਼ ਮਾਟੋ ਲਿਖ ਕੇ ਇਕ ਲਹਿਰ ਚਲਾਈ ਜਾ ਰਹੀ ਹੈ। ਬੱਚਿਆਂ ਦੇ ਦੱਸਣ ਅਨੁਸਾਰ ਉਹ ਆਪਣੀਆਂ ਮਾਵਾਂ ਤੋਂ ਪ੍ਰਭਾਵਿਤ ਹੋ ਕੇ ਅਜਿਹਾ ਕਰ ਰਹੇ ਹਨ।
You must be logged in to post a comment Login