ਨਿਉ ਸਾਊਥ ਵੇਲਜ਼ ਸਰਕਾਰ ਵੱਲੋਂ COVID-19 ਪਰਿਸਥਿਤੀਆਂ ਬਾਰੇ ਅੱਪਡੇਟ

ਨਿਉ ਸਾਊਥ ਵੇਲਜ਼ ਸਰਕਾਰ ਵੱਲੋਂ COVID-19 ਪਰਿਸਥਿਤੀਆਂ ਬਾਰੇ ਅੱਪਡੇਟ

ਨਿਉ ਸਾਊਥ ਵੇਲਜ਼ ਦੁਆਰਾ COVID-19 ਦਾ ਸੋਚਿਆ ਸਮਝਿਆ ਪ੍ਰਬੰਧਨ ਕਰਨਾ ਜਾਰੀ ਰੱਖਣ ਦੇ ਨਾਲ, ਰਾਜ ਸਰਕਾਰ ਪਾਬੰਦੀਆਂ ਨੂੰ ਸੌਖਾ ਕਰਨ ਲਈ ਇੱਕ ਪੜਾਅਵਾਰ ਅਤੇ ਲਚਕੀਲੀ ਪਹੁੰਚ ਅਪਣਾ ਰਹੀ ਹੈ

 ਸ਼ੁੱਕਰਵਾਰ18 ਫਰਵਰੀ 2022 ਦੀ ਸ਼ੁਰੂਆਤ ਤੋਂਮੌਜੂਦਾ ਪਰਿਸਥਿਤੀਆਂ ਵਿੱਚ ਹੇਠਾਂ ਦੱਸੀਆਂ ਤਬਦੀਲੀਆਂ ਲਿਆਂਦੀਆਂ ਜਾਣਗੀਆਂ:

 ·        ਘਣਤਾ ਦੀ ਕੋਈ ਸੀਮਾ ਨਹੀਂ ਰਹੇਗੀ (ਪਹਿਲਾਂ ਮੇਜ਼ਬਾਨੀ (ਹਾਸਪੀਟੈਲਟੀ) ਸਥਾਨਾਂ ਲਈ ਪ੍ਰਤੀ 2 ਵਰਗ ਮੀਟਰ

ਇੱਕ ਵਿਅਕਤੀ ਦੀ ਸੀਮਾ ਸੀ);

·        QR ਚੈੱਕ-ਇਨ ਸਿਰਫ਼ ਨਾਈਟ ਕਲੱਬਾਂ ਅਤੇ 1,000 ਤੋਂ ਵੱਧ ਲੋਕਾਂ ਵਾਲੇ ਸਾਰੇ ਸੰਗੀਤ ਤਿਉਹਾਰਾਂ ਲਈ ਹੀ ਲੋੜੀਂਦੇ ਹੋਣਗੇ। ਹਸਪਤਾਲਬਿਰਧ ਅਤੇ ਅਪਾਹਜਤਾ ਸੁਵਿਧਾਵਾਂ ਮੁਲਾਕਾਤੀਆਂ ਦਾ ਰਿਕਾਰਡ ਰੱਖਣ ਲਈ ਆਪਣੇ ਮੌਜੂਦਾ ਸਿਸਟਮ ਦੀ ਵਰਤੋਂ ਕਰ ਸਕਦੇ ਹਨ;

·        ਸਾਰੇ ਪਰਿਸਰਾਂ ਤੇ ਗਾਉਣ ਅਤੇ ਨੱਚਣ ਦੀ ਇਜਾਜ਼ਤ ਹੋਵੇਗੀ, ਸੰਗੀਤ ਤਿਉਹਾਰਾਂ ਨੂੰ ਛੱਡ ਕੇਜਿੱਥੇ ਗਾਉਣਾ ਅਤੇ ਨੱਚਣਾ 25 ਫਰਵਰੀ ਤੋਂ ਦੁਬਾਰਾ ਸ਼ੁਰੂ ਕੀਤਾ ਜਾ ਸਕਦਾ ਹੈ;

·        ਘਰ ਤੋਂ ਕੰਮ ਕਰਨ ਦੀ ਸਿਫ਼ਾਰਸ਼ ਬਦਲ ਦਿੱਤੀ ਜਾਵੇਗੀ ਅਤੇ ਇਹ ਵਾਪਸ ਮੁੜ ਕੇ ਰੁਜ਼ਗਾਰਦਾਤਿਆਂ ਦੀ ਮਰਜ਼ੀ ਤੇ ਨਿਰਭਰ ਕਰੇਗੀ

 ਸ਼ੁੱਕਰਵਾਰ25 ਫਰਵਰੀ 2022 ਦੀ ਸ਼ੁਰੂਆਤ ਤੋਂਪਰਿਸਥਿਤੀਆਂ ਵਿੱਚ ਹੇਠਾਂ ਦੱਸੀਆਂ ਤਬਦੀਲੀਆਂ ਲਿਆਂਦੀਆਂ ਜਾਣਗੀਆਂ:

 ·        ਮਾਸਕ ਸਿਰਫ ਜਨਤਕ ਆਵਾਜਾਈਜਹਾਜ਼ਾਂਹਵਾਈ ਅੱਡਿਆਂ ਦੇ ਅੰਦਰੂਨੀ ਸਥਾਨਾਂਹਸਪਤਾਲਾਂਬਿਰਧ ਅਤੇ ਅਪਾਹਜਤਾ ਦੇਖਭਾਲ ਸਹੂਲਤਾਂਜੇਲ੍ਹ ਸਹੂਲਤਾਂ ਅਤੇ 1,000 ਤੋਂ ਵੱਧ ਲੋਕਾਂ ਵਾਲੇ ਅੰਦਰੂਨੇ ਸੰਗੀਤ ਤਿਉਹਾਰਾਂ ‘ਤੇ ਲਾਜ਼ਮੀ ਹੋਣਗੇ;

·        ਅਜਿਹੀਆਂ ਅੰਦਰੂਨੀ ਪਰਿਸਥਿਤੀਆਂ ਵਿੱਚ ਮਾਸਕ ਪਾਉਣ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਜਿੱਥੇ ਤੁਸੀਂ ਦੂਜਿਆਂ ਤੋਂ ਸੁਰੱਖਿਅਤ ਦੂਰੀ ਨਹੀਂ ਬਣਾ ਸਕਦੇ ਹੋ ਅਤੇ ਗਾਹਕਾਂ ਨਾਲ ਆਹਮੋ-ਸਾਮ੍ਹਣੇ ਹੋਣ ਵਾਲੇ ਰਿਟੇਲ ਸਟਾਫ ਦੇ ਲਈ ਵੀਤਾਂ ਜੋ ਉਨ੍ਹਾਂ ਕਮਜ਼ੋਰ ਲੋਕਾਂ ਦੀ ਸੁਰੱਖਿਆ ਕੀਤੀ ਜਾ ਸਕੇ ਜਿਨ੍ਹਾਂ ਨੂੰ ਇਨ੍ਹਾਂ ਪਰਿਸਰਾਂ ਅਤੇ ਸੇਵਾਵਾਂ ਤੱਕ ਪਹੁੰਚ ਕਰਨੀ ਹੀ ਪੈਂਦੀ ਹੈ;

·        ਹਰੇਕ ਰਾਜ ਸਰਕਾਰ ਦੀ ਏਜੰਸੀ ਸਮੀਖਿਆ ਕਰੇਗੀ ਕਿ ਜਨਤਾ ਦੇ ਆਹਮੋ-ਸਾਮ੍ਹਣੇ ਹੋਣ ਵਾਲੇ ਸਟਾਫ ਲਈ ਮਾਸਕ ਪਾਉਣਾ ਕਿੱਥੇ ਉਚਿਤ ਹੋ ਸਕਦਾ ਹੈ ਅਤੇ ਲੋੜ ਅਨੁਸਾਰ ਇਸ ਨੂੰ ਲਾਗੂ ਕੀਤਾ ਜਾਵੇਗਾਅਤੇ

·        ਗਾਉਣ ਅਤੇ ਨੱਚਣ ਦੀ ਇਜਾਜ਼ਤ ਦੇ ਨਾਲ-ਨਾਲ, ਸੰਗੀਤ ਤਿਉਹਾਰਾਂ ਤੇ 20,000 ਵਿਅਕਤੀਆਂ ਦੀ ਸੀਮਾ ਨੂੰ ਹਟਾ ਦਿੱਤਾ ਜਾਵੇਗਾ। 1,000 ਤੋਂ ਵੱਧ ਲੋਕਾਂ ਦੇ ਇਨਡੋਰ ਸੰਗੀਤ ਤਿਉਹਾਰਾਂ ਲਈ ਟੀਕਾਕਰਨ ਦੀਆਂ ਲੋੜਾਂ ਬਰਕਰਾਰ ਰਹਿਣਗੀਆਂਹਾਜ਼ਰੀਨ ਵੱਲੋਂ COVID-19 ਵੈਕਸੀਨ ਦੀਆਂ ਘੱਟੋ-ਘੱਟ ਦੋ ਖੁਰਾਕਾਂ ਲਿੱਤੀਆਂ ਹੋਣੀਆਂ ਚਾਹੀਦੀਆਂ ਹਨ

21 ਫਰਵਰੀ ਤੋਂ ਬਿਨਾਂ ਟੀਕਾਕਰਨ ਵਾਪਸ ਆਉਣ ਵਾਲੇ ਯਾਤਰੀਆਂ ਲਈ ਹੋਟਲ ਕੁਆਰੰਟੀਨ 14 ਤੋਂ ਘਟਾ ਕੇ 7 ਦਿਨ ਕਰ ਦਿੱਤਾ ਜਾਵੇਗਾ

 ਹਸਪਤਾਲ ਵਿੱਚ ਭਰਤੀ ਹੋਣ ਅਤੇ ICU ਦਰਾਂ ਵਿੱਚ ਆਈ ਢਿੱਲ ਅਤੇ ਬੂਸਟਰ ਲਿੱਤੇ ਜਾਣ ਦੀ ਦਰ ਦੇ 50 ਪ੍ਰਤੀਸ਼ਤ ਤੋਂ ਉੱਪਰ ਹੋਣ ਦੇ ਨਾਲਸਾਰੇ ਨਿਊ ਸਾਊਥ ਵੇਲਜ਼ ਜਨਤਕ ਹਸਪਤਾਲਾਂ ਵਿੱਚ ਗੈਰ-ਜ਼ਰੂਰੀ ਚੋਣਵੀਂ ਸਰਜਰੀ ਦੀ ਇੱਕ ਪੜਾਅਵਾਰ ਵਾਪਸੀ ਸ਼ੁਰੂ ਹੋ ਚੁੱਕੀ ਹੈ ਅਤੇ ਫਰਵਰੀ ਤੋਂ ਮਾਰਚ ਮਹੀਨਿਆਂ ਵਿੱਚ ਇਸ ਨੂੰ ਵਧਾਇਆ ਜਾਵੇਗਾ

 ਪ੍ਰੀਮੀਅਰ Dominic Perrottet ਨੇ ਕਿਹਾ ਕਿ ਨਿਉ ਸਾਊਥ ਵੇਲਜ਼ ਸਰਕਾਰ ਕਮਿਊਨਿਟੀ ਅਤੇ ਸਾਡੀ ਸਿਹਤ ਪ੍ਰਣਾਲੀ ਦੀ ਸੁਰੱਖਿਆ ਲਈ ਇੱਕ ਲਚਕੀਲੀ ਅਤੇ ਸੋਚੀ-ਸਮਝੀ ਰਾਹ ਅਪਣਾ ਰਹੀ ਹੈ

 “ਅਸੀਂ ਨਹੀਂ ਚਾਹੁੰਦੇ ਕਿ ਪਾਬੰਦੀਆਂ ਨੂੰ ਲੋੜ ਨਾਲੋਂ ਵੱਧ ਸਮੇਂ ਲਈ ਲਗਾਇਆ ਜਾਵੇ ਅਤੇ ਹਸਪਤਾਲ ਵਿੱਚ ਦਾਖਲ ਹੋਣ ਅਤੇ ਆਈਸੀਯੂ ਦੀਆਂ ਦਰਾਂ ਦੇ ਰੁਝਾਨ ਹੇਠਾਂ ਵੱਲ ਨੂੰ ਆਉਣ ਕਰ ਕੇ ਹੁਣ ਸਮਝਦਾਰੀ ਯੋਗ ਤਬਦੀਲੀਆਂ ਲਿਆਉਣ ਦਾ ਸਹੀ ਸਮਾਂ ਹੈ,” ਸ਼੍ਰੀਮਾਨ Perrottet ਨੇ ਕਿਹਾ

 “ਜਿਵੇਂ ਕਿ ਅਸੀਂ ਮਹਾਂਮਾਰੀ ਤੋਂ ਬਾਹਰ ਨਿਕਲਣਾ ਜਾਰੀ ਰੱਖ ਰਹੇ ਹਾਂਅਸੀਂ ਇਹ ਸੁਨਿਸ਼ਚਿਤ ਕਰ ਰਹੇ ਹਾਂ ਕਿ ਅਸੀਂ ਲੋਕਾਂ ਨੂੰ ਸੁਰੱਖਿਅਤ ਰੱਖ ਰਹੇ ਹਾਂ ਅਤੇ ਲੋਕਾਂ ਨੂੰ ਨੌਕਰੀਆਂ ਵਿੱਚ ਰੱਖ ਰਹੇ ਹਾਂ ਤਾਂ ਜੋ ਸਾਡੀ ਜ਼ਿੰਦਗੀ ਜਿੰਨੀ ਜਲਦੀ ਹੋ ਸਕੇ ਅਤੇ ਜਿੰਨੇ ਸੁਰੱਖਿਅਤ ਢੰਗ ਨਾਲ ਹੋ ਸਕੇ, ਇੱਕ ਵਾਰ ਫੇਰ ਆਮ ਵਾਂਗ ਹੋ ਸਕੇ।”

 “ਸਾਡੇ ਮੂਹਰਲੇ ਸਿਹਤ ਸਟਾਫ ਨੇ ਕਮਿਊਨਿਟੀ ਦੀ ਸੁਰੱਖਿਆ ਲਈ ਇੱਕ ਸ਼ਾਨਦਾਰ ਕੰਮ ਕੀਤਾ ਹੈ ਅਤੇ ਸਾਨੂੰ ਸਾਰਿਆਂ ਨੂੰ ਹੀ ਲੋੜ ਹੈ ਕਿ ਅੱਗੇ ਵਧੀਏ, ਜੋ ਸਹੀ ਹੈ ਉਹ ਕਰੀਏ ਅਤੇ ਆਪਣੇ ਆਪ ਨੂੰਆਪਣੇ ਪਰਿਵਾਰ ਅਤੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਆਪਣੇ ਬੂਸਟਰ ਸ਼ਾਟ ਲਗਵਾਈਏ।”

 ਡਿਪਟੀ ਪ੍ਰੀਮੀਅਰ Paul Toole ਨੇ ਕਿਹਾ ਕਿ ਨਿਉ ਸਾਊਥ ਵੇਲਜ਼ ਸਰਕਾਰ ਨੇ ਰਾਜ ਨੂੰ ਮੁੜ ਖੋਲ੍ਹਣ ਅਤੇ ਸਾਰਿਆਂ ਨੂੰ ਸੁਰੱਖਿਅਤ ਰੱਖਣ ਦੇ ਵਿਚਕਾਰ ਸਹੀ ਸੰਤੁਲਨ ਬਨਾਉਣ ਲਈ ਸਖ਼ਤ ਮਿਹਨਤ ਕੀਤੀ ਹੈ

 “ਖੇਤਰੀ ਭਾਈਚਾਰਿਆਂ ਨੇ ਪਹਿਲਾਂ ਹੀ ਖੁੱਲੀਆਂ ਬਾਂਹਾਂ ਨਾਲ ਵਾਪਸ ਮੁੜਨ ਵਾਲੇ ਮਹਿਮਾਨਾਂ ਦਾ ਸੁਆਗਤ ਕੀਤਾ ਹੈਅਤੇ ਇਹ ਹੋਰ ਅਜ਼ਾਦੀ ਉਨ੍ਹਾਂ ਸਾਰਿਆਂ ਲਈ ਇੱਕ ਵੱਡੀ ਜਿੱਤ ਹੈ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਉਣ ਲਈ ਸਹੀ ਕੰਮ ਕੀਤਾ ਹੈ,” ਸ਼੍ਰੀ Toole ਨੇ ਕਿਹਾ

 “ਇਹ ਸੋਚੀ-ਸਮਝੀ ਜਵਾਬੀ ਕਾਰਵਾਈ ਸਾਡੇ ਖੇਤਰੀ ਭਾਈਚਾਰਿਆਂ ਨੂੰ ਮੁੜ ਸੁਰਜੀਤ ਕਰੇਗੀ, ਅਤੇ ਪ੍ਰਦੇਸ਼ੀਕ ਪ੍ਰਦਰਸ਼ਨੀਆਂਤਿਉਹਾਰ ਅਤੇ ਹੋਰ ਪ੍ਰਮੁੱਖ ਸਮਾਗਮ ਪਹਿਲਾਂ ਨਾਲੋਂ ਵੱਧ ਧੂਮ ਨਾਲ ਵਾਪਸ ਆਉਣ ਦੇ ਯੋਗ ਹੋਣਗੇ।”

 ਸਿਹਤ ਮੰਤਰੀ Brad Hazzard ਨੇ ਕਿਹਾ ਕਿ ਜਿਵੇਂ-ਜਿਵੇਂ ਅਸੀਂ ਮਹਾਂਮਾਰੀ ਵੱਲੋਂ ਸਾਡੇ ਲਈ ਖੜੀਆਂ ਕੀਤੀਆਂ ਗਈਆਂ ਚੁਣੌਤੀਆਂ ਨਾਲ ਨਜਿੱਠ ਰਹੇ ਹਾਂ, ਅਜਿਹੇ ਵੇਲੇ ਵੇਲੇ ਸਾਨੂੰ ਹਰ ਕਿਸੇ ਨੂੰ ਆਪਣੀ ਭੂਮਿਕਾ ਨਿਭਾਉਣ ਦੀ ਲੋੜ ਹੈ

 “ਜਿਵੇਂ ਕਿ ਅਸੀਂ COVID-19 ਮਹਾਂਮਾਰੀ ਦੇ ਖਾਤਮੇ ਵਾਲੇ ਪੜਾਅ ਵੱਲ ਵੱਧ ਰਹੇ ਹਾਂ, ਇਹ ਤਬਦੀਲੀਆਂ ਸਾਨੂੰ ਸਾਡੀ ਪੁਰਾਣੀ ਜ਼ਿੰਦਗੀ ਦਾ ਹੋਰ ਵੱਧ ਹਿੱਸਾ ਵਾਪਸ ਦੇ ਰਹੀਆਂ ਹਨ ਪਰ ਸਾਡੇ ਸਾਰਿਆਂ ਲਈ ਸਾਵਧਾਨ ਰਹਿਣਾ ਅਜੇ ਵੀ ਬਹੁਤ ਜ਼ਿਆਦਾ ਅਰਥ ਰੱਖਦਾ ਹੈ,” ਸ਼੍ਰੀਮਾਨ Hazzard ਨੇ ਕਿਹਾ

 “ਸਭ ਤੋਂ ਵਧੀਆ ਨਤੀਜਾ ਅਜੇ ਵੀ ਇਹੋ ਹੋਵੇਗਾ ਕਿ ਇਹ ਵਾਇਰਸ ਲੱਗੇ ਇਸ ਤੋਂ ਬਚੋਇਹ ਤੁਸੀਂ ਆਪਣੇ ਆਪ ਦੀਆਪਣੇ ਪਰਿਵਾਰ ਅਤੇ ਵਿਆਪਕ ਭਾਈਚਾਰੇ ਦੀ ਰੱਖਿਆ ਕਰ ਕੇ ਕਰ ਸਕਦੇ ਹੋ।”

 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕ ਕਿਸੇ ਵੀ COVID-19 ਵੈਕਸੀਨ ਦੀ ਦੂਜੀ ਖੁਰਾਕ ਲੈਣ ਤੋਂ ਤਿੰਨ ਮਹੀਨਿਆਂ ਬਾਅਦ ਆਪਣੀ ਬੂਸਟਰ ਖੁਰਾਕ ਪ੍ਰਾਪਤ ਕਰ ਸਕਦੇ ਹਨ। ਤੁਸੀਂ ਆਪਣੀ COVID-19 ਵੈਕਸੀਨ ਜਾਂ ਆਪਣਾ ਬੂਸਟਰ ਸ਼ਾਟ www.nsw.gov.au/covid-19/vaccination/get-vaccinated ਰਾਹੀਂ ਬੁੱਕ ਕਰ ਸਕਦੇ ਹੋ

You must be logged in to post a comment Login