ਨਿਊਜ਼ੀਲੈਂਡ ‘ਚ ਹੜ੍ਹ ਦਾ ਕਹਿਰ, ਲਾਪਤਾ ਵਿਦਿਆਰਥੀ ਦੀ ਮਿਲੀ ਲਾਸ਼

ਨਿਊਜ਼ੀਲੈਂਡ ‘ਚ ਹੜ੍ਹ ਦਾ ਕਹਿਰ, ਲਾਪਤਾ ਵਿਦਿਆਰਥੀ ਦੀ ਮਿਲੀ ਲਾਸ਼

ਆਕਲੈਂਡ: ਨਿਊਜ਼ੀਲੈਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ ਹੜ੍ਹ ਦਾ ਕਹਿਰ ਜਾਰੀ ਹੈ। ਇਸ ਦੌਰਾਨ ਨਿਊਜ਼ੀਲੈਂਡ ਦੀਆਂ ਗੁਫਾਵਾਂ ਵਿੱਚ ਇੱਕ ਲਾਸ਼ ਮਿਲੀ ਹੈ। ਜਿੱਥੇ ਇੱਕ ਹਾਈ ਸਕੂਲ ਦਾ ਵਿਦਿਆਰਥੀ ਅਚਾਨਕ ਹੜ੍ਹ ਕਾਰਨ ਵਹਿ ਕੇ ਲਾਪਤਾ ਹੋ ਗਿਆ ਸੀ। ਨਿਊਜ਼ੀਲੈਂਡ ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਮੰਗਲਵਾਰ ਸ਼ਾਮ ਨੂੰ ਇੱਕ ਲਾਸ਼ ਬਰਾਮਦ ਕੀਤੀ, ਪਰ ਰਸਮੀ ਤੌਰ ‘ਤੇ ਇਸ ਦੀ ਪਛਾਣ ਨਹੀਂ ਕੀਤੀ ਗਈ। ਪੁਲਸ ਨੇ ਬੁੱਧਵਾਰ ਨੂੰ ਕਿਹਾ ਕਿ,”ਅਸੀਂ ਸਵੀਕਾਰ ਕਰਦੇ ਹਾਂ ਕਿ ਇਹ ਘਟਨਾ ਸਕੂਲ ਅਤੇ ਵਿਆਪਕ ਭਾਈਚਾਰੇ ਲਈ ਬਹੁਤ ਦੁਖਦਾਈ ਹੈ। ਉੱਚ ਉੱਤਰੀ ਟਾਪੂ ‘ਤੇ ਵੰਗਾਰੇਈ ਨੇੜੇ ਐਬੇ ਗੁਫਾਵਾਂ ਵਿਖੇ ਵਿਦਿਆਰਥੀ ਲਾਪਤਾ ਹੋ ਗਿਆ ਸੀ, ਜਦੋਂ ਹਾਈ ਸਕੂਲ ਦੇ 15 ਵਿਦਿਆਰਥੀ ਅਤੇ ਦੋ ਬਾਲਗਾਂ ਦਾ ਇੱਕ ਸਮੂਹ ਭਾਰੀ ਮੀਂਹ ਦੇ ਤੂਫਾਨ ਵਿੱਚ ਫਸ ਗਿਆ ਸੀ। ਉਹ ਜਿਨ੍ਹਾਂ 16 ਲੋਕਾਂ ਦੇ ਨਾਲ ਸੀ, ਉਨ੍ਹਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਇਹ ਹਾਦਸਾ ਉਪਰਲੇ ਉੱਤਰੀ ਟਾਪੂ ‘ਤੇ ਭਾਰੀ ਮੀਂਹ ਪੈਣ ਕਾਰਨ ਵਾਪਰਿਆ, ਜਿਸ ਕਾਰਨ ਹੜ੍ਹ ਆ ਗਿਆ ਅਤੇ ਸਕੂਲ ਅਤੇ ਸੜਕਾਂ ਬੰਦ ਹੋ ਗਈਆਂ। ਟਵਿੱਟਰ ‘ਤੇ ਲੋਕ Whangārei ਬੁਆਏਜ਼ ਹਾਈ ਸਕੂਲ ਦੇ ਨੌਜਵਾਨ ਮੁੰਡੇ ਬਾਰੇ ਆਪਣੀ ਹਮਦਰਦੀ ਸਾਂਝੀ ਕਰ ਰਹੇ ਹਨ।ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿੱਚ ਐਮਰਜੈਂਸੀ ਦੀ ਸਥਿਤੀ ਬਣੀ ਹੋਈ ਹੈ। ਹਾਲਾਂਕਿ ਬੁੱਧਵਾਰ ਨੂੰ ਆਕਲੈਂਡ ਐਮਰਜੈਂਸੀ ਮੈਨੇਜਮੈਂਟ ਬ੍ਰੀਫਿੰਗ ਵਿੱਚ ਡਿਪਟੀ ਕੰਟਰੋਲਰ ਰੇਚਲ ਕੈਲੇਹਰ ਨੇ ਕਿਹਾ ਕਿ ਜ਼ਿਆਦਾਤਰ ਸੜਕਾਂ ਹੁਣ ਖੁੱਲ੍ਹੀਆਂ ਹਨ ਅਤੇ ਜਨਤਕ ਆਵਾਜਾਈ ਚੱਲ ਰਹੀ ਹੈ।

You must be logged in to post a comment Login