ਨਿਊਜ਼ੀਲੈਂਡ 2023 ਦੀ ਰਾਸ਼ਟਰੀ ਮਰਦਮਸ਼ੁਮਾਰੀ ਦੀ ਕਰ ਰਿਹੈ ਤਿਆਰੀ

ਨਿਊਜ਼ੀਲੈਂਡ 2023 ਦੀ ਰਾਸ਼ਟਰੀ ਮਰਦਮਸ਼ੁਮਾਰੀ ਦੀ ਕਰ ਰਿਹੈ ਤਿਆਰੀ

ਵੈਲਿੰਗਟਨ – ਨਿਊਜ਼ੀਲੈਂਡ ਮਾਰਚ 2023 ਵਿੱਚ ਹੋਣ ਵਾਲੀ ਪੰਜ ਸਾਲਾ ਰਾਸ਼ਟਰੀ ਮਰਦਮਸ਼ੁਮਾਰੀ ਦੀ ਤਿਆਰੀ ਕਰ ਰਿਹਾ ਹੈ। ਦੇਸ਼ ਦੇ ਅੰਕੜਾ ਵਿਭਾਗ ਨੇ ਬੁੱਧਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।ਸਟੈਟਸ ਐੱਨ.ਜੈੱਡ ਨੇ ਕਿਹਾ ਕਿ ਅਗਲੀ ਮਰਦਮਸ਼ੁਮਾਰੀ 7 ਮਾਰਚ, 2023 ਨੂੰ ਹੋਵੇਗੀ। ਸਰਕਾਰੀ ਅੰਕੜਾ ਵਿਗਿਆਨੀ ਅਤੇ ਸਟੈਟਸ ਐੱਨ.ਜੈੱਡ ਦੇ ਮੁੱਖ ਕਾਰਜਕਾਰੀ ਮਾਰਕ ਸੋਡੇਨ ਨੇ ਕਿਹਾ ਕਿ ਅਬਾਦੀ ਅਤੇ ਰਿਹਾਇਸ਼ਾਂ ਦੀ ਪੰਜ-ਸਾਲਾ ਅਧਿਕਾਰਤ ਗਿਣਤੀ ਸਾਡੇ ਦੇਸ਼ ਵਿੱਚ ਜੀਵਨ ਦੀ ਸਭ ਤੋਂ ਪੂਰੀ ਤਸਵੀਰ ਪ੍ਰਦਰਸ਼ਿਤ ਕਰਦੀ ਹੈ। ਸਟੈਟਸ ਐੱਨ.ਜੈੱਡ ਮੁਤਾਬਕ ਇਸ ਵਾਰ 2018 ਦੀ ਮਰਦਮਸ਼ੁਮਾਰੀ ਦੇ ਤਜਰਬੇ ਸ਼ਾਮਲ ਕੀਤੇ ਹਨ ਅਤੇ 2023 ਦੀ ਜਨਗਣਨਾ ਖਾਸ ਤੌਰ ‘ਤੇ ਲੋਕਾਂ ਨੂੰ ਉਹਨਾਂ ਲਈ ਕੰਮ ਕਰਨ ਦੇ ਤਰੀਕੇ ਵਿੱਚ ਹਿੱਸਾ ਲੈਣ ਦੇ ਯੋਗ ਬਣਾਉਣ ਲਈ ਤਿਆਰ ਕੀਤੀ ਜਾ ਰਹੀ ਹੈ।2023 ਦੀ ਮਰਦਮਸ਼ੁਮਾਰੀ ਹੁਣ ਤੱਕ ਸਭ ਤੋਂ ਵੱਧ ਸਮਾਵੇਸ਼ੀ ਜਨਗਣਨਾ ਹੋਵੇਗੀ। ਲੋਕਾਂ ਕੋਲ ਇਸ ਬਾਰੇ ਵਧੇਰੇ ਵਿਕਲਪ ਹੋਣਗੇ ਕਿ ਉਹ ਕਿਵੇਂ ਹਿੱਸਾ ਲੈਂਦੇ ਹਨ ਜਾਂ ਤਾਂ ਆਨਲਾਈਨ ਜਾਂ ਕਾਗਜ਼ ‘ਤੇ।ਸੋਡੇਨ ਨੇ ਅੱਗੇ ਕਿਹਾ ਕਿ ਸਾਡੇ ਕੋਲ ਪਿਛਲੀ ਜਨਗਣਨਾ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਕਾਗਜ਼ੀ ਫਾਰਮ ਉਪਲਬਧ ਹੋਣਗੇ ਅਤੇ ਇਹਨਾਂ ਫਾਰਮਾਂ ਨੂੰ ਪਹਿਲਾਂ ਉਪਲਬਧ ਕਰਾਵਾਂਗੇ।

You must be logged in to post a comment Login