ਨਿਊਯਾਰਕ ‘ਚ ਗੈਰ-ਨਾਗਰਿਕਾਂ ਨੂੰ ਮਿਲਿਆ ‘ਵੋਟ’ ਪਾਉਣ ਦਾ ਅਧਿਕਾਰ

ਨਿਊਯਾਰਕ ‘ਚ ਗੈਰ-ਨਾਗਰਿਕਾਂ ਨੂੰ ਮਿਲਿਆ ‘ਵੋਟ’ ਪਾਉਣ ਦਾ ਅਧਿਕਾਰ

ਨਿਊਯਾਰਕ (P E)- ਅਮਰੀਕਾ ਦੇ ਨਿਊਯਾਰਕ ਸਿਟੀ ਵਿੱਚ ਰਹਿਣ ਵਾਲੇ 8 ਲੱਖ ਤੋਂ ਵੱਧ ਗੈਰ-ਨਾਗਰਿਕ ਅਤੇ ‘ਡ੍ਰੀਮਰਜ਼’ (ਬਚਪਨ ਵਿਚ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਲਿਆਂਦੇ ਗਏ ਲੋਕ) ਅਗਲੇ ਸਾਲ ਤੋਂ ਹੋਣ ਵਾਲੀਆਂ ਮਿਉਂਸੀਪਲ ਚੋਣਾਂ ਵਿੱਚ ਵੋਟ ਪਾ ਸਕਣਗੇ। ਮੇਅਰ ਐਰਿਕ ਐਡਮਜ਼ ਨੇ ਇੱਕ ਮਹੀਨਾ ਪਹਿਲਾਂ ਸਿਟੀ ਕੌਂਸਲ ਦੁਆਰਾ ਪ੍ਰਵਾਨ ਕੀਤੇ ਇੱਕ ਬਿੱਲ ਨੂੰ ਐਤਵਾਰ ਨੂੰ ਆਪਣੇ ਆਪ ਕਾਨੂੰਨ ਬਣਨ ਦੀ ਇਜਾਜ਼ਤ ਦਿੱਤੀ। ਉੱਧਰ ਵਿਰੋਧੀਆਂ ਨੇ ਨਵੇਂ ਕਾਨੂੰਨ ਨੂੰ ਚੁਣੌਤੀ ਦੇਣ ਦਾ ਸੰਕਲਪ ਲਿਆ ਹੈ। ਜੇਕਰ ਕੋਈ ਜੱਜ ਇਸ ਨੂੰ ਲਾਗੂ ਕਰਨ ‘ਤੇ ਰੋਕ ਨਹੀਂ ਲਗਾਉਂਦਾ, ਤਾਂ ਨਿਊਯਾਰਕ ਸਿਟੀ ਗੈਰ-ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਦੇਣ ਲਈ ਸੰਯੁਕਤ ਰਾਜ ਅਮਰੀਕਾ ਦਾ ਸਭ ਤੋਂ ਸੰਘਣੀ ਆਬਾਦੀ ਵਾਲਾ ਸ਼ਹਿਰ ਬਣ ਜਾਵੇਗਾ। ਅਮਰੀਕਾ ਵਿੱਚ ਇੱਕ ਦਰਜਨ ਤੋਂ ਵੱਧ ਭਾਈਚਾਰਿਆਂ ਨੇ ਗੈਰ-ਨਾਗਰਿਕਾਂ ਨੂੰ ਸਥਾਨਕ ਚੋਣਾਂ ਵਿੱਚ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ, ਜਿਸ ਵਿੱਚ ਮੈਰੀਲੈਂਡ ਦੇ 11 ਸ਼ਹਿਰ ਅਤੇ ਵਰਮੌਂਟ ਦੇ ਦੋ ਕਸਬੇ ਸ਼ਾਮਲ ਹਨ। ਇਲੈਕਟੋਰਲ ਮੰਡਲ ਜੁਲਾਈ ਤੋਂ ਕਾਨੂੰਨ ਨੂੰ ਲਾਗੂ ਕਰਨ ਦੀ ਯੋਜਨਾ ਬਣਾਏਗਾ, ਜਿਸ ਵਿੱਚ ਵੋਟਰਾਂ ਨੂੰ ਰਜਿਸਟਰ ਕਰਨ ਲਈ ਨਿਯਮ ਅਤੇ ਵਿਵਸਥਾਵਾਂ ਸ਼ਾਮਲ ਹਨ।

You must be logged in to post a comment Login