ਨਿਊਜ਼ੀਲੈਂਡ ਦੇ 14 ਫ਼ੀਸਦੀ ਪਾਦਰੀਆਂ ’ਤੇ ਦੁਰਵਿਵਹਾਰ ਦੇ ਦੋਸ਼

ਨਿਊਜ਼ੀਲੈਂਡ ਦੇ 14 ਫ਼ੀਸਦੀ ਪਾਦਰੀਆਂ ’ਤੇ ਦੁਰਵਿਵਹਾਰ ਦੇ ਦੋਸ਼

ਵੈਲਿੰਗਟਨ: ਨਿਊਜ਼ੀਲੈਂਡ ਦੀ ਕੈਥੋਲਿਕ ਚਰਚ ਨੇ ਮੰਨਿਆ ਹੈ ਕਿ 1950 ਤੋਂ ਲੈ ਕੇ ਹੁਣ ਤੱਕ ਉਸ ਦੇ ਖ਼ੇਤਰ ਦੇ 14 ਫ਼ੀਸਦੀ ਪਾਦਰੀਆਂ ’ਤੇ ਬੱਚਿਆਂ ਅਤੇ ਬਾਲਗਾਂ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਚਰਚ ਨੇ ਇਹ ਅੰਕੜੇ ਰਾਇਲ ਕਮਿਸ਼ਨ ਆਨ ਐਬਿਊਜ਼ ਇਨ ਕੇਅਰ ਦੀ ਬੇਨਤੀ ’ਤੇ ਜਾਰੀ ਕੀਤੇ, ਜਿਸ ਨੂੰ ਸਾਲ 2018 ਵਿਚ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਵੱਲੋਂ ਸਥਾਪਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਦੇਸ਼ ਆਪਣੇ ਇਤਿਹਾਸ ਵਿਚ ‘ਇਕ ਕਾਲੇ ਅਧਿਆਏ’ ਦਾ ਸਾਹਮਣਾ ਕਰ ਰਿਹਾ ਹੈ।ਦਸੰਬਰ ਵਿਚ ਕਮਿਸ਼ਨ ਦੀ ਇਕ ਅੰਤਰਿਮ ਰਿਪੋਰਟ ਵਿਚ ਪਾਇਆ ਗਿਆ ਕਿ 1960 ਤੋਂ 2000 ਦੇ ਦਹਾਕੇ ਤੱਕ, ਨਿਊਜ਼ੀਲੈਂਡ ਵਿਚ ਵਿਸ਼ਵਾਸ-ਅਧਾਰਤ ਅਤੇ ਰਾਜ ਦੇਖ਼ਭਾਲ ਸੰਸਥਾਵਾਂ ਵਿਚ ਸਵਾ ਲੱਖ ਬੱਚਿਆਂ, ਨੌਜਵਾਨਾਂ ਅਤੇ ਕਮਜ਼ੋਰ ਬਾਲਗਾਂ ਦਾ ਸਰੀਰਕ ਅਤੇ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਅੰਗਰੇਜ਼ੀ ਅਖ਼ਬਾਰ ਗਾਰਡੀਅਨ ਅਨੁਸਾਰ, ਦੁਰਵਿਵਹਾਰ ਦੇ ਦੋਸ਼ਾਂ ਵਿਚ ਸਰੀਰਕ, ਜਿਨਸੀ ਅਤੇ ਭਾਵਨਾਤਮਕ ਜਾਂ ਮਨੋਵਿਗਿਆਨਕ ਸ਼ੋਸ਼ਣ ਅਤੇ ਅਣਗਹਿਲੀ ਸ਼ਾਮਲ ਹੈ।

You must be logged in to post a comment Login