ਨਿਊ ਸਾਊਥ ਵੇਲਜ਼ – ਆਗਾਮੀ 1 ਨਵੰਬਰ ਨੂੰ ਨਿਊ ਸਾਊਥ ਵੇਲਜ਼ ਵਿੱਚ ਇੱਕੋ ਵਾਰ ਵਰਤੇ ਜਾਣ ਵਾਲੇ (ਸਿੰਗਲ-ਯੂਜ਼) ਪਲਾਸਟਿਕ ਉੱਤੇ ਪਾਬੰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਰਾਜ ਭਰ ਵਿੱਚ 23,000 ਤੋਂ ਵੱਧ ਕਾਰੋਬਾਰਾਂ ਅਤੇ ਪ੍ਰਚੂਨ ਵਿਕਰੇਤਾਵਾਂ ਨੂੰ ਸਹਾਇਤਾ ਅਤੇ ਸਿੱਖਿਆ ਪ੍ਰਦਾਨ ਕੀਤੀ ਗਈ ਹੈ, ਅਤੇ ਜਾਣਕਾਰੀ ਨੂੰ 15 ਵੱਖ-ਵੱਖ ਭਾਸ਼ਾਵਾਂ ਵਿੱਚ ਪ੍ਰਦਾਨ ਕੀਤਾ ਗਿਆ ਹੈ। ਵਾਤਾਵਰਣ ਮੰਤਰੀ JamesGriffin ਨੇ ਕਿਹਾ ਕਿ ਇਹ ਯਕੀਨੀ ਬਨਾਉਣ ਲਈ ਕਿ ਇਸ ਸਾਲ ਹੋਣ ਵਾਲੀਆਂ ਤਬਦੀਲੀਆਂ ਲਈ ਛੋਟੇ ਕਾਰੋਬਾਰਾਂ ਦੀ ਤਿਆਰੀ ਹੈ, ਨਿਉ ਸਾਊਥ ਵੇਲਜ਼ ਸਰਕਾਰ ਨੇ ਇੱਕ ਵਿਸ਼ਾਲ ਰਿਟੇਲਰ ਸਿੱਖਿਆ ਮੁਹਿੰਮ ਪ੍ਰਦਾਨ ਕਰਨ ਦੇ ਲਈ ਨੈਸ਼ਨਲ ਰਿਟੇਲ ਐਸੋਸੀਏਸ਼ਨ (NRA) ਨੂੰ ਆਪਣੇ ਨਾਲ ਰਲਾਇਆ ਹੈ।
“ਸਿੰਗਲ-ਯੂਜ਼ ਪਲਾਸਟਿਕ ਵਾਤਾਵਰਣ ਦੀ ਤਬਾਹੀ ਦਾ ਇੱਕ ਵਸੀਲਾ ਹੈ, ਇਸੇ ਕਰ ਕੇ ਅਸੀਂ ਸਭ ਤੋਂ ਵੱਧ ਸਮੱਸਿਆ ਪੈਦਾ ਕਰਨ ਵਾਲੇ ਕੁੱਝ ਪਲਾਸਟਿਕ ਜਿਵੇਂ ਕਿ ਬੈਗ ਅਤੇ ਸਟ੍ਰਾੱਅਵਾਂ (straws) ਉੱਤੇ ਨਿਊ ਸਾਊਥ ਵੇਲਜ਼ ਵਿੱਚ ਪਾਬੰਦੀ ਲਗਾ ਰਹੇ ਹਾਂ,” ਸ਼੍ਰੀ Griffin ਨੇ ਕਿਹਾ।
“ਨਿਊ ਸਾਊਥ ਵੇਲਜ਼ ਦੇ ਸਾਰੇ ਕੂੜੇ ਦਾ 60 ਪ੍ਰਤੀਸ਼ਤ ਹਿੱਸਾ ਸਿੰਗਲ-ਯੂਜ਼ ਪਲਾਸਟਿਕ ਦੀਆਂ ਵਸਤੂਆਂ ਅਤੇ ਪੈਕੇਜਿੰਗ ਦਾ ਬਣਿਆ ਹੁੰਦਾ ਹੈ, ਅਤੇ ਇਹ ਪਾਬੰਦੀਆਂ ਅਗਲੇ 20 ਸਾਲਾਂ ਵਿੱਚ ਨਿਊ ਸਾਊਥ ਵੇਲਜ਼ ਵਿੱਚ ਪਲਾਸਟਿਕ ਦੇ ਕੂੜੇ ਦੀਆਂ ਲਗਭਗ 2.7 ਬਿਲੀਅਨ (2.7 ਅਰਬ) ਇਕਾਈਆਂ ਨੂੰ ਵਾਤਾਵਰਣ ਵਿੱਚ ਦਾਖਲ ਹੋਣ ਤੋਂ ਰੋਕਣਗੀਆਂ।
“ਇਨ੍ਹਾਂ ਪਾਬੰਦੀਆਂ ਲਈ ਲੋੜ ਹੈ ਕੀ ਕਾਰੋਬਾਰ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਮੇਜ਼ਬਾਨੀ (ਹਾਸਪੀਟੈਲਟੀ) ਅਤੇ ਪ੍ਰਚੂਨ ਉਦਯੋਗ ਵਿੱਚ ਹਨ, ਆਪਣੀ ਸਪਲਾਈ ਚੇਨ ਨੂੰ ਬਦਲਣ, ਅਤੇ ਮੈਨੂੰ ਇਹ ਦੇਖ ਕੇ ਖੁਸ਼ੀ ਹੋਈ ਕਿ ਨਵੰਬਰ ਵਿੱਚ ਵਧੇਰੀਆਂ ਪਾਬੰਦੀਆਂ ਦੇ ਲਾਗੂ ਹੋਣ ਤੋਂ ਪਹਿਲਾਂ ਹੀ ਇਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਪਲਾਸਟਿਕ ਦੀਆਂ ਚੀਜ਼ਾਂ ਤੋਂ ਦੂਰੀ ਬਣਾ ਲਈ ਹੈ। “ਸਿੰਗਲ-ਯੂਜ਼ ਪਲਾਸਟਿਕ ਉੱਪਰ ਲੱਗਣ ਵਾਲੀਆਂ ਇਹ ਪਾਬੰਦੀਆਂ, ਪਲਾਸਟਿਕ ਤੋਂ ਦੂਰ ਜਾਣ ਪ੍ਰਤੀ ਨਿਊ ਸਾਊਥ ਵੇਲਜ਼ ਦੀ ਇੱਕ ਵੱਡੀ ਸ਼ੁਰੂਆਤ ਹੈ, ਅਤੇ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਕਾਰੋਬਾਰਾਂ ਕੋਲ ਹਰ ਲੋੜੀਂਦੀ ਜਾਣਕਾਰੀ ਉਪਲਬਧ ਹੈ ਜੋ ਉਨ੍ਹਾਂ ਨੂੰ ਪਲਾਸਟਿਕ ਦੀ ਵਰਤੋਂ ਬੰਦ ਕਰਨ ਅਤੇ ਵਾਤਾਵਰਣ ਅਨੁਕੂਲ ਵਿਕਲਪਾਂ ਦੀ ਵਰਤੋਂ ਸ਼ੁਰੂ ਕਰਨ ਲਈ ਚਾਹੀਦੀ ਹੈ।”
ਨਵੰਬਰ ਤੋਂ, ਨਿਉ ਸਾਊਥ ਵੇਲਜ਼ ਸਰਕਾਰ ਸਿੰਗਲ-ਯੂਜ਼ ਵਾਲੀਆਂ ਚੀਜ਼ਾਂ ਉੱਤੇ ਪਾਬੰਦੀ ਲਗਾ ਰਹੀ ਹੈ ਜਿਸ ਵਿੱਚ ਸ਼ਾਮਲ ਹਨ:
- ਪਲਾਸਟਿਕ ਦੀਆਂ ਸਟ੍ਰਾੱਅਵਾਂ (straws), ਸਟਿੱਰਰ (stirrer), ਕਟਲਰੀ, ਪਲੇਟਾਂ, ਕਟੋਰੇ ਅਤੇ ਕਪਾਹ ਲੱਗੀਆਂ ਤੀਲਿਆਂ (cotton buds)
- ਵਿਸਤ੍ਰਿਤ ਪੋਲੀਸਟਾਈਰੀਨ (expanded polystyrene) ਤੋਂ ਬਣੇ ਕੱਪ ਅਤੇ ਖਾਣਾ ਰੱਖਣ ਵਾਲੇ ਡੱਬੇ-ਭਾਂਡੇ
- ਧੋਏ ਜਾਣ ਵਾਲੇ ਅਜਿਹੇ ਨਿੱਜੀ ਦੇਖਭਾਲ ਉਤਪਾਦ ਜਿਨ੍ਹਾਂ ਵਿੱਚ ਪਲਾਸਟਿਕ ਮਾਈਕ੍ਰੋਬੀਡਸ (plastic microbeads) ਹੁੰਦੇ ਹਨ।
ਇਹ 1 ਜੂਨ ਤੋਂ ਨਿਊ ਸਾਊਥ ਵੇਲਜ਼ ਵਿੱਚ ਹਲਕੇ ਸਿੰਗਲ-ਯੂਜ਼ ਪਲਾਸਟਿਕ ਬੈਗਾਂ ਉੱਤੇ ਲੱਗੀ ਪਾਬੰਦੀ ਤੋਂ ਬਾਅਦ ਹੋ ਰਿਹਾ ਹੈ।
ਨਿਉ ਸਾਊਥ ਵੇਲਜ਼ ਸਰਕਾਰ ਦੀ ਤਰਫੋਂ, NRA ਨੇ ਪਹਿਲਾਂ ਹੀ ਨਜ਼ਰ ਵਿੱਚ ਰੱਖੇ ਗਏ ਕੁੱਝ ਖਾਸ 40,000 ਕਾਰੋਬਾਰਾਂ ਵਿੱਚੋਂ ਅੱਧੇ ਨਾਲੋਂ ਵੀ ਵੱਧ ਨੂੰ ਸਿੰਗਲ-ਯੂਜ਼ ਪਲਾਸਟਿਕ ਬੈਨ ਬਾਰੇ ਸਹਾਇਤਾ ਪ੍ਰਦਾਨ ਕੀਤੀ ਹੈ, ਅਤੇ ਫਰਵਰੀ ਤੋਂ ਲੈ ਕੇ ਹੁਣ ਤੱਕ ਰਾਜ ਭਰ ਦੇ 650 ਦੇ ਟੀਚੇ ਵਿੱਚੋਂ 560 ਤੋਂ ਵੱਧ ਪ੍ਰਚੂਨ ਖੇਤਰਾਂ ਦਾ ਦੌਰਾ ਕੀਤਾ ਹੈ।
ਬਹੁ-ਸੱਭਿਆਚਾਰਕ ਮੰਤਰੀ Mark Coureਨੇ ਕਿਹਾ ਕਿ ਨਿਉ ਸਾਊਥ ਵੇਲਜ਼ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਬਦਲਾਅ ਲਾਗੂ ਹੋਣ ‘ਤੇ ਹਰ ਕੋਈ, ਖਾਸ ਤੌਰ ‘ਤੇ ਵਿਭਿੰਨ ਭਾਈਚਾਰਿਆਂ ਦੇ ਛੋਟੇ ਕਾਰੋਬਾਰੀ ਮਾਲਕ ਤਿਆਰ ਹੋਣਗੇ। “ਛੋਟੇ ਕਾਰੋਬਾਰ ਸਾਡੇ ਰਾਜ ਦੀ ਅਰਥ-ਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ, ਅਤੇ ਅਸੀਂ ਇਹ ਯਕੀਨੀ ਬਨਾਉਣਾ ਚਾਹੁੰਦੇ ਹਾਂ ਕਿ ਹਰ ਕੋਈ ਜਾਣਦਾ ਹੋਵੇ ਕਿ ਉਨ੍ਹਾਂ ਨੂੰ ਕੀ ਕਰਨ ਦੀ ਲੋੜ ਹੈ ਤਾਂ ਜੋ ਉਨ੍ਹਾਂ ਨੂੰ ਸਫਲ ਹੋਣ ਲਈ ਤਿਆਰ ਕੀਤਾ ਜਾ ਸਕੇ,” ਸ਼੍ਰੀ Coureਨੇ ਕਿਹਾ।
“ਅਸੀਂ ਇਹ ਵੀ ਜਾਣਦੇ ਹਾਂ ਕਿ ਵਿਭਿੰਨ ਖੇਤਰਾਂ ਵਿੱਚ ਬਹੁਤ ਸਾਰੇ ਕਾਰੋਬਾਰੀ ਮਾਲਕ ਆਪਣੇ ਵਿਆਪਕ ਭਾਈਚਾਰੇ ਨੂੰ ਇਹ ਦੱਸਣ ਵਿੱਚ ਮਦਦ ਕਰਨ ਦੀ ਇੱਕ ਅਟੁੱਟ ਭੂਮਿਕਾ ਨਿਭਾਉਂਦੇ ਹਨ ਕਿ ਕੀ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਕੀ ਕਰਨ ਦੀ ਲੋੜ ਹੈ।”ਇਸੇ ਲਈ ਅਸੀਂ 15 ਵੱਖ-ਵੱਖ ਭਾਸ਼ਾਵਾਂ ਵਿੱਚ ਸਿੰਗਲ-ਯੂਜ਼ ਪਲਾਸਟਿਕ ਪਾਬੰਦੀਆਂ ਬਾਰੇ ਭਾਸ਼ਾ-ਵਿਸ਼ੇਸ਼ ਸੇਵਾਵਾਂ ਦੀ ਸਹਾਇਤਾ ਨਾਲ ਕਾਰੋਬਾਰੀ ਮਾਲਕਾਂ ਦੀ ਮਦਦ ਕਰ ਰਹੇ ਹਾਂ, ਤਾਂ ਜੋ ਉਨ੍ਹਾਂ ਨੂੰ ਪਤਾ ਹੋਵੇ ਕਿ ਕੀ ਕਰਨਾ ਹੈ ਅਤੇ ਇਸ ਮਹੱਤਵਪੂਰਨ ਤਬਦੀਲੀ ਦੇ ਦੌਰਾਨ ਉਹ ਆਪਣੇ ਭਾਈਚਾਰਿਆਂ ਨੂੰ ਸਹਾਰਾ ਵੀ ਦੇ ਸਕਣ।”ਜਿਨ੍ਹਾਂ 15 ਭਾਸ਼ਾਵਾਂ ਵਿੱਚ ਜਾਣਕਾਰੀ ਉਪਲਬਧ ਹੋਵੇਗੀ, ਉਨ੍ਹਾਂ ਵਿੱਚ ਅਰਬੀ, ਮੈਂਡਰਿਨ (ਚੀਨੀ ਭਾਸ਼ਾ) ਅਤੇ ਪੰਜਾਬੀ ਸ਼ਾਮਲ ਹਨ। NRA ਨੇ ਕਾਰੋਬਾਰਾਂ ਅਤੇ ਕਮਿਊਨਿਟੀ ਸੰਸਥਾਵਾਂ ਨੂੰ ਸਿੰਗਲ-ਯੂਜ਼ ਪਲਾਸਟਿਕ ਪਾਬੰਦੀਆਂ ਬਾਰੇ ਸਲਾਹ ਦੇਣ ਲਈ ਇੱਕ ਮੁਫ਼ਤ ਹੌਟਲਾਈਨ (1800 844 946) ਦੀ ਸ਼ੁਰੂਆਤ ਕੀਤੀ ਹੈ। ਸਾਹਮਣਾ ਕੀਤਾ ਹੈ।"
"ਇਹ ਬਹੁਤ ਵਧੀਆ ਹੈ ਕਿ ਹੁਣ ਅਸੀਂ ਕਈ ਭਾਸ਼ਾਵਾਂ ਵਿੱਚ ਜਾਣਕਾਰੀ ਤਿਆਰ ਕੀਤੀ ਹੈ ਤਾਂ ਜੋ ਇਹ ਵੱਧ ਤੋਂ ਵੱਧ ਪਹੁੰਚਯੋਗ ਅਤੇ ਢੁੱਕਵੀਂ ਹੋਵੇ। ਇਹ ਉਹਨਾਂ ਕਦਮਾਂ ਵਿੱਚੋਂ ਬਸ ਇੱਕ ਹੈ ਜੋ ਅਸੀਂ ਇਹ ਦੱਸਣ ਲਈ ਚੁੱਕੇ ਹਨ ਕਿ ਹੜ੍ਹ ਦੌਰਾਨ ਕਿਵੇਂ ਤਿਆਰ ਅਤੇ ਸੁਰੱਖਿਅਤ ਰਹਿਣਾ ਹੈ।”
ਇਹ ਮੁਹਿੰਮ 2019, 2020 ਅਤੇ 2021 ਵਿੱਚ ਹਾਕਸਬਰੀ-ਨੇਪੀਅਨ ਵੈਲੀ ਵਿੱਚ ਭਾਈਚਾਰਿਆਂ ਨੂੰ ਪ੍ਰਦਾਨ ਕੀਤੀਆਂ ਗਈਆਂ ਪਿਛਲੀਆਂ ਜਨਤਕ ਸੂਚਨਾ ਮੁਹਿੰਮਾਂ 'ਤੇ ਆਧਾਰਿਤ ਹੈ, ਅਤੇ ਇਨਫ੍ਰਾਸਟ੍ਰਕਚਰ NSW ਦੁਆਰਾ ਸੰਚਾਲਨ ਕੀਤੀ ਜਾ ਰਹੀ 'ਹਾਕਸਬਰੀ-ਨੇਪੀਅਨ ਵੈਲੀ ਹੜ੍ਹ ਜ਼ੋਖਮ ਪ੍ਰਬੰਧਨ ਦੀ ਰਣਨੀਤੀ' (Hawkesbury-Nepean Valley Flood Risk Management ਸਟ੍ਰੈਟੇਗੀ) ਦੇ ਤਹਿਤ ਕੀਤੀ ਜਾ ਰਹੀ ਹੈ।
You must be logged in to post a comment Login