ਲਗੂ ਦੇਸ਼ਮ ਪਾਰਟੀ (ਟੀਡੀਪੀ) ਮੁਖੀ ਐੱਨ. ਚੰਦਰਬਾਬੂ ਨਾਇਡੂ ਨੇ ਹੁਨਰ ਵਿਕਾਸ ਨਿਗਮ ਘੁਟਾਲੇ ਸਬੰਧੀ ਉਨ੍ਹਾਂ ਖ਼ਿਲਾਫ਼ ਦਰਜ ਐੱਫਆਈਆਰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਖਾਰਜ ਕਰਨ ਦੇ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਹੁਕਮ ਨੂੰ ਅੱਜ ਇੱਥੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ। ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਬਾਅਦ ਵਿੱਚ ਸ਼ੁੱਕਰਵਾਰ ਨੂੰ ਵਿਜੈਵਾੜਾ ਦੀ ਇੱਕ ਅਦਾਲਤ ਨੇ ਨਾਇਡੂ ਨੂੰ ਮਾਮਲੇ ਸਬੰਧੀ ਹੋਰ ਪੁੱਛ ਪੜਤਾਲ ਲਈ ਦੋ ਦਿਨ ਦੀ ਸੀਆਈਡੀ ਹਿਰਾਸਤ ਵਿੱਚ ਭੇਜ ਦਿੱਤਾ ਸੀ। ਨਾਇਡੂ ਨੂੰ ਹੁਨਰ ਵਿਕਾਸ ਨਿਗਮ ਦੇ ਫੰਡ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਨੌਂ ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਘੁਟਾਲੇ ਕਾਰਨ ਸਰਕਾਰੀ ਖ਼ਜ਼ਾਨੇ ਨੂੰ ਕਥਿਤ ਤੌਰ ’ਤੇ 300 ਕਰੋੜ ਰੁਪਏ ਦਾ ਘਾਟਾ ਪਿਆ ਸੀ। -ਪੀਟੀਆਈ
ਚੰਦਰਬਾਬੂ ਨਾਇਡੂ ਤੋਂ ਜੇਲ੍ਹ ਵਿੱਚ ਪੁੱਛ ਪੜਤਾਲ : ਰਾਜਾਮਹੇਂਦਰਵਰਮ (ਆਂਧਰਾ ਪ੍ਰਦੇਸ਼): ਹੁਨਰ ਵਿਕਾਸ ਨਿਗਮ ਘੁਟਾਲੇ ਨਾਲ ਸਬੰਧਤ ਮਾਮਲੇ ’ਚ ਆਂਧਰਾ ਪ੍ਰਦੇਸ਼ ਸੀਆਈਡੀ ਵੱਲੋਂ ਟੀਡੀਪੀ ਮੁਖੀ ਐੱਨ ਚੰਦਰਬਾਬੂ ਨਾਇਡੂ ਤੋਂ ਪੁੱਛ ਪੜਤਾਲ ਦਾ ਪਹਿਲਾ ਦਿਨ ਅੱਜ ਇੱਥੇ ਮੁਕੰਮਲ ਹੋ ਗਿਆ। ਡੀਆਈਜੀ (ਜੇਲ੍ਹਾਂ) ਐੱਮਆਰ ਰਵੀ ਕਿਰਨ ਅਨੁਸਾਰ ਨਾਇਡੂ ਤੋਂ ਪੁੱਛ ਪੜਤਾਲ ਦਾ ਪਹਿਲਾ ਦਿਨ ਖਤਮ ਹੋ ਗਿਆ ਹੈ। ਹਾਲਾਂਕਿ ਨਾਇਡੂ ਨੂੰ ਅੱਜ ਸੀਆਈਡੀ ਅਧਿਕਾਰੀਆਂ ਵੱਲੋਂ ਅਦਾਲਤ ’ਚ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਭਲਕੇ ਪੁੱਛ ਪੜਤਾਲ ਪੂਰੀ ਹੋਣ ਮਗਰੋਂ ਆਨਲਾਈਨ ਢੰਗ ਨਾਲ ਅਦਾਲਤ ’ਚ ਪੇਸ਼ ਕੀਤਾ ਜਾ ਸਕਦਾ ਹੈ।
You must be logged in to post a comment Login