ਨਿੱਜੀ ਯੂਨੀਵਰਸਿਟੀ ਵਿਚ 400 ਅਫੀਮ ਦੇ ਬੂਟੇ ਮਿਲੇ, ਮਾਲੀ ਕਾਬੂ

ਨਿੱਜੀ ਯੂਨੀਵਰਸਿਟੀ ਵਿਚ 400 ਅਫੀਮ ਦੇ ਬੂਟੇ ਮਿਲੇ, ਮਾਲੀ ਕਾਬੂ

ਸੋਨੀਪਤ, 29 ਮਾਰਚ- ਰੋਹਤਕ ਦੇ ਇਕ ਯੂਨੀਵਰਸਿਟੀ ਕੈਂਪਸ ਵਿੱਚ 140 ਅਫੀਮ ਦੇ ਪੌਦੇ ਮਿਲਣ ਤੋਂ ਇੱਕ ਦਿਨ ਬਾਅਦ ਸੋਨੀਪਤ ਪੁਲੀਸ ਨੂੰ ਸ਼ੁੱਕਰਵਾਰ ਨੂੰ ਰਾਏ ਦੇ ਰਾਜੀਵ ਗਾਂਧੀ ਐਜੂਕੇਸ਼ਨ ਸਿਟੀ ਵਿਚ ਇਕ ਨਿੱਜੀ ਯੂਨੀਵਰਸਿਟੀ ਵਿਚ ਕੁੱਲ 400 ਅਫੀਮ ਦੇ ਪੌਦੇ ਮਿਲੇ। ਪੁਲੀਸ ਨੇ ਯੂਨੀਵਰਸਿਟੀ ਕੈਂਪਸ ਵਿੱਚ ਅਫੀਮ ਦੇ ਪੌਦਿਆਂ ਦੀ ਕਾਸ਼ਤ ਕਰਨ ਦੇ ਦੋਸ਼ ਵਿਚ ਇਕ ਮਾਲੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

You must be logged in to post a comment Login