ਨੈਨੀਤਾਲ ਦੇ ਜੰਗਲਾਂ ਨੂੰ ਲੱਗੀ ਭਿਆਨਕ ਅੱਗ

ਨੈਨੀਤਾਲ ਦੇ ਜੰਗਲਾਂ ਨੂੰ ਲੱਗੀ ਭਿਆਨਕ ਅੱਗ

ਨੈਨੀਤਾਲ (ਉੱਤਰਾਖੰਡ), 27 ਅਪਰੈਲ- ਨੈਨੀਤਾਲ ਦੇ ਆਲੇ ਦੁਆਲੇ ਦੇ ਪਹਾੜਾਂ ਵਿੱਚ 36 ਘੰਟਿਆਂ ਤੋਂ ਜੰਗਲਾਂ ਵਿੱਚ ਅੱਗ ਲੱਗੀ ਹੋਈ ਹੈ। ਭਾਰਤੀ ਹਵਾਈ ਸੈਨਾ ਨੇ ਐੱਮਆਈ-17 ਹੈਲੀਕਾਪਟਰ ਖੇਤਰ ਵਿੱਚ ਤਾਇਨਾਤ ਕੀਤਾ ਹੈ। ਅਧਿਕਾਰੀਆਂ ਅਨੁਸਾਰ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਨੈਨੀਤਾਲ ਵਿੱਚ ਨੇੜਲੇ ਭੀਮਤਾਲ ਝੀਲ ਤੋਂ ਪਾਣੀ ਚੁੱਕ ਰਹੇ ਹਨ ਅਤੇ ਇਸ ਨੂੰ ਅੱਗ ਵਾਲੇ ਖੇਤਰ ਵਿੱਚ ਛਿੜਕ ਕਰ ਰਹੇ ਹਨ ਤਾਂ ਜੋ ਜੰਗਲ ਦੀ ਭਿਆਨਕ ਅੱਗ ਨੂੰ ਕਾਬੂ ਕੀਤਾ ਜਾ ਸਕੇ। ਨੈਨੀਤਾਲ ਨਗਰ ਪਾਲਿਕਾ ਦੇ ਕਾਰਜਕਾਰੀ ਅਧਿਕਾਰੀ ਰਾਹੁਲ ਆਨੰਦ ਨੇ ਹਵਾਈ ਨਿਰੀਖਣ ਤੋਂ ਬਾਅਦ ਦੱਸਿਆ ਕਿ ਐਮਆਈ-17 ਹੈਲੀਕਾਪਟਰ ਜੰਗਲ ਦੀ ਭਿਆਨਕ ਅੱਗ ’ਤੇ ਪਾਣੀ ਸੁੱਟ ਰਹੇ ਹਨ। ਅੱਗ ਨੇ ਜੰਗਲ ਦੇ ਕਈ ਹੈਕਟੇਅਰ ਖੇਤਰ ਨੂੰ ਸਾੜ ਦਿੱਤਾ ਹੈ।

You must be logged in to post a comment Login