ਨੈਸ਼ਨਲ ਹਾਈਵੇਅ ’ਤੇ ਬਣੀਆਂ 100 ਤੋਂ ਵੱਧ ਝੁੱਗੀਆਂ ’ਤੇ ਚੱਲਿਆ ਬੁਲਡੋਜ਼ਰ

ਨੈਸ਼ਨਲ ਹਾਈਵੇਅ ’ਤੇ ਬਣੀਆਂ 100 ਤੋਂ ਵੱਧ ਝੁੱਗੀਆਂ ’ਤੇ ਚੱਲਿਆ ਬੁਲਡੋਜ਼ਰ

ਕੋਟਕਪੂਰਾ, 8 ਅਪਰੈਲ- ਕੋਟਕਪੂਰਾ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਪਿਛਲੇ ਕਈ ਸਾਲਾਂ ਤੋਂ ਕਬਜ਼ਾ ਕਰ ਕੇ ਝੁੱਗੀਆਂ ਬਣਾਈ ਬੈਠੇ ਪਰਵਾਸੀਆਂ ਦੀਆਂ 100 ਤੋਂ ਵੱਧ ਝੁੱਗੀਆਂ ’ਤੇ ਅੱਜ ਬੁਲਡੋਜ਼ਰ ਚਲਾਕੇ ਸਾਰੀਆਂ ਝੁੱਗੀਆਂ ਨੂੰ ਢਾਹ ਦਿੱਤਾ ਗਿਆ। ਚਾਰ ਵਿਭਾਗਾਂ ਨੇ ਰਲ ਕੇ ਪੁਲੀਸ ਦੀ ਮਦਦ ਨਾਲ ਇਹ ਕਾਰਵਾਈ ਲੱਗਪਗ 4 ਘੰਟਿਆਂ ਵਿੱਚ ਨੇਪਰੇ ਚਾੜ੍ਹੀ। ਇਸ ਦੌਰਾਨ ਪਰਵਾਸੀ ਔਰਤਾਂ ਨੇ ਬੁਲਡੋਜ਼ਰ ਕਾਰਵਾਈ ਦਾ ਜ਼ੋਰਦਾਰ ਵਿਰੋਧ ਕੀਤਾ ਤਾਂ ਤੈਸ਼ ਵਿੱਚ ਆ ਕੇ ਇੱਕ ਵਿਅਕਤੀ ਨੇ ਇਨ੍ਹਾਂ ਔਰਤਾਂ ਦੀ ਕਥਿਤ ਤੌਰ ’ਤੇ ਕੁੱਟਮਾਰ ਵੀ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ ਹੋ ਗਈ। ਗੁੱਸੇ ਵਿੱਚ ਆਈਆਂ ਔਰਤਾਂ ਨੇ ਆਪਣਾ ਸਮਾਨ ਹਾਈਵੇਅ `ਤੇ ਰੱਖ ਕੇ ਇਸ ਨੂੰ ਕਾਫੀ ਸਮਾਂ ਜਾਮ ਕਰੀ ਰੱਖਿਆ।

You must be logged in to post a comment Login