ਨੋਇਡਾ: ਕਰਵਾ ਚੌਥ ਵਾਲੇ ਦਿਨ ਪਤੀ ਨੇ ਪਤਨੀ ’ਤੇ ਤੇਜ਼ਾਬ ਸੁੱਟਿਆ

ਨੋਇਡਾ: ਕਰਵਾ ਚੌਥ ਵਾਲੇ ਦਿਨ ਪਤੀ ਨੇ ਪਤਨੀ ’ਤੇ ਤੇਜ਼ਾਬ ਸੁੱਟਿਆ

ਨੋਇਡਾ (ਯੂਪੀ), 3 ਨਵੰਬਰ- ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਬਿਸਰਖ ਥਾਣਾ ਖੇਤਰ ਦੇ ਰੋਜ਼ਾ ਜਲਾਲਪੁਰ ਪਿੰਡ ‘ਚ ਕਰਵਾ ਚੌਥ ਦੇ ਦਿਨ ਪਤੀ ਨੇ ਕਥਤਿ ਤੌਰ ‘ਤੇ ਆਪਣੀ ਪਤਨੀ ‘ਤੇ ਤੇਜ਼ਾਬ ਸੁੱਟ ਦਿੱਤਾ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈ। ਬੁਲੰਦਸ਼ਹਿਰ ਜ਼ਿਲ੍ਹੇ ਦੇ ਸਲੇਮਪੁਰ ਪਿੰਡ ਦੇ ਵਸਨੀਕ ਵਿਵੇਕ ਕੁਮਾਰ ਦਾ ਵਿਆਹ ਸੰਭਲ ਜ਼ਿਲ੍ਹੇ ਦੇ ਸ਼ੋਭਾਪੁਰ ਪਿੰਡ ਦੀ ਮਮਤਾ ਨਾਲ 2020 ਵਿੱਚ ਹੋਇਆ ਸੀ ਅਤੇ ਉਹ ਦੋਵੇਂ ਹੁਣ ਰੋਜ਼ਾ ਜਲਾਲਪੁਰ ਵਿੱਚ ਰਹਿੰਦੇ ਹਨ। ਦੋਵਾਂ ਵਿਚਾਲੇ ਅਕਸਰ ਝਗੜੇ ਹੁੰਦੇ ਰਹਿੰਦੇ ਸਨ। ਕਰਵਾ ਚੌਥ ਵਾਲੇ ਦਿਨ ਕਿਸੇ ਗੱਲ ’ਤ ਪਤੀ-ਪਤਨੀ ‘ਚ ਝਗੜਾ ਹੋ ਗਿਆ, ਜਿਸ ਤੋਂ ਬਾਅਦ ਗੁੱਸੇ ‘ਚ ਆ ਕੇ ਵਿਵੇਕ ਨੇ ਪਤਨੀ ‘ਤੇ ਤੇਜ਼ਾਬ ਸੁੱਟ ਦਿੱਤਾ। ਮਮਤਾ ਦਾ ਚਿਹਰਾ ਅਤੇ ਸਰੀਰ ਬੁਰੀ ਤਰ੍ਹਾਂ ਸੜ ਗਿਆ। ਪੁਲੀਸ ਦਾ ਕਹਿਣਾ ਹੈ ਕਿ ਕਿਸੇ ਨੇ ਸ਼ਿਕਾਇਤ ਦਰਜ ਨਹੀਂ ਕਰਵਾਈ।

You must be logged in to post a comment Login