ਨੌਜਵਾਨਾਂ ਦੀ ਰਿਹਾਈ ਤੇ ਪੰਜਾਬ ਦੇ ਮਸਲਿਆਂ ਲਈ ਮੋਦੀ ਸਰਕਾਰ ਕਾਰਵਾਈ ਕਰੇ

ਬਾਬਾ ਸਰਬਜੋਤ ਸਿੰਘ ਬੇਦੀ

ਊਨਾ : ਪੰਥਕ ਆਗੂ ਬਾਬਾ ਸਰਬਜੋਤ ਸਿੰਘ ਬੇਦੀ ਗੁਰੂ ਨਾਨਕ ਸਾਹਿਬ ਅੰਸ਼ ਵੰਸ਼ ਪੀੜੀ ਸਤਾਰਵੀਂ ਨੇ ਕਿਹਾ ਕਿ ਸਿਖ ਨੌਜਵਾਨਾਂ ਦੀਆਂ ਰਿਹਾਈਆਂ ਹੋਣੀਆਂ ਚਾਹੀਦੀਆਂ ਹਨ।ਉਹ ਕਨੂੰਨ ਅਨੁਸਾਰ ਆਪਣੀਆਂ ਸਜ਼ਾਵਾਂ ਭੁਗਤ ਚੁਕੇ ਹਨ ਤੇ ਅਗਾਊਂ ਸਿਖਾਂ ਦੀਆਂ ਬਲੈਕ ਲਿਸਟਾਂ ਨਹੀਂ ਬਣਨੀਆਂ ਚਾਹੀਦੀਆਂ।ਪੰਜਾਬ ਦੇ ਸਮੁਚੇ ਮਸਲੇ ਮੋਦੀ ਸਰਕਾਰ ਨੂੰ ਹਲ ਕਰਨੇ ਚਾਹੀਦੇ ਹਨ।ਸਰਦਾਰ ਦਵਿੰਦਰਪਾਲ।ਸਿੰਘ ਭੁਲਰ ਦੀ ਤੁਰੰਤ ਰਿਹਾਈ ਹੋਣੀ ਚਾਹੀਦੀ ਹੈ।ਉਹ ਇਸ ਬਾਰੇ ਪੰਥਕ ਤੇ ਪੰਜਾਬ ਹਿਤਾਂ ਲਈ ਸਰਕਾਰ ਨਾਲ ਗਲਬਾਤ ਕਰਨ ਨੂੰ ਵੀ ਤਿਆਰ ਹਨ।ਸਮੁਚੇ ਪੰਥ ਅਕਾਲ ਤਖਤ ਸਾਹਿਬ ,ਸ਼੍ਰੋਮਣੀ ਕਮੇਟੀ ,ਬਾਦਲ ਦਲ,ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ,ਅਕਾਲੀ ਦਲ ਅੰਮ੍ਰਿਤਸਰ ,ਕਿਸਾਨ ਧਿਰਾਂ , ਸਿਖ ਵਕੀਲਾਂ ਤੇ ਪੰਥਕ ਜਥੇਬੰਦੀਆਂ ਨੂੰ ਸਿਖ ਪੰਥ ਤੇ ਪੰਜਾਬ ਮਸਲਿਆਂ ਬਾਰੇ ਸਾਂਝੀ ਰਾਇ ਤੇ ਇਕਮੁਠਤਾ ਪ੍ਰਗਟਾਉਣੀ ਚਾਹੀਦੀ ਹੈ।ਰਾਜਨੀਤੀ ਆਉਣ ਜਾਣ ਦਾ ਜਰੀਆ ਹੈ।ਇਹ ਸਥਿਰ ਪੈਮਾਨਾ ਨਹੀਂ।ਗੁਰੂ ਪੰਥ ਤੇ ਪੰਜਾਬ ਦੀ ਸ਼ਾਨ ਕਾਇਮ ਰਖਣਾ ਹਰੇਕ ਮਾਈ ਭਾਈ ਦਾ ਫਰਜ਼ ਹੈ।ਬਾਬਾ ਬੇਦੀ ਨੇ ਕਿਹਾ ਕਿ ਦਿਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਿਖ ਪੰਥ ਤੇ ਪੰਜਾਬ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਪ੍ਰੋਫੈਸਰ ਭੁਲਰ ਦੀ ਰਿਹਾਈ ਦੇ ਆਦੇਸ਼ ਦੇਣੇ ਚਾਹੀਦੇ ਹਨ।ਇਸ ਨਾਲ ਕਿਸੇ ਤਰਾਂ ਉਹਨਾਂ ਦਾ ਰਾਜਨੀਤਕ ਨੁਕਸਾਨ ਨਹੀਂ ਹੋਵੇਗਾ ਸਗੋਂ ਫਾਇਦਾ ਹੋਵੇਗਾ।ਉਹਨਾਂ ਕਿਹਾ ਕਿ ਉਹ ਕੇਜਰੀਵਾਲ ਤੋਂ ਆਸ ਕਰਦੇ ਹਨ ਕਿ ਉਹ ਮਨੁੱਖੀ ਅਧਿਕਾਰਾਂ ਦੇ ਹਕ ਵਿਚ ਭੂਮਿਕਾ ਨਿਭਾਉਣਗੇ।ਉਹਨਾਂ ਕਿਹਾ ਕਿ ਉਹ ਅਠਾਰਵੀ ਸਦੀ ਦੇ ਬਾਬਾ ਸਾਹਿਬ ਸਿੰਘ ਬੇਦੀ ਜਿਹਨਾਂ ਸਿਖ ਮਿਸਲਾਂ ਇਕਠੀਆਂ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਖਾਲਸਾ ਰਾਜ ਸਥਾਪਿਤ ਕੀਤਾ ਤੇ ਉਹਨਾਂ ਦੇ ਸਪੁਤਰ ਬਾਬਾ ਬਿਕਰਮਾ ਸਿੰਘ ਬੇਦੀ ਨੇ 1849 ਦੀ ਅੰਗਰੇਜ਼ਾਂ ਖਿਲਾਫ ਜੰਗ ਲੜਕੇ ਭਾਰਤ ਦੀ ਅਜਾਦੀ ਲਈ ਬਿਗਲ ਵਜਾਇਆ ,ਉਸ ਮਹਾਨ ਵਿਰਾਸਤ ਦੇ ਵਾਰਿਸ ਹੋਣ ਨਾਤੇ ਸਮੂਹ ਪੰਜਾਬੀਆਂ ਨੂੰ ਪੰਥ ਤੇ ਪੰਜਾਬ ਦੇ ਹਕਾਂ ਲਈ ਸਾਂਝੇ ਤੌਰ ਉਪਰ ਅਵਾਜ਼ ਉਠਾਉਣ ਦੀ ਅਪੀਲ ਕਰਦੇ ਹਨ ਤੇ ਪੰਜਾਬ ਜਾਤਾਂ ਤੇ ਧਰਮਾ ਦੇ ਨਾਮ ਵੰਡਿਆ ਨਹੀਂ ਜਾਣਾ ਚਾਹੀਦਾ, ਗੁਰੂ ਸਾਹਿਬਾਨਾਂ ਦੀ ਵਿਚਾਰਧਾਰਾ ਸਾਂਝੀਵਾਲਤਾ ਤੇ ਸਰਬਤ ਦੇ ਭਲੇ ਉਪਰ ਪੰਜਾਬ ਜਿਉਂਦਾ ਵਸਦਾ ਰਹਿਣਾ ਚਾਹੀਦਾ ਹੈ ਤੇ ਪੰਜਾਬ ਦੇ ਹਕਾਂ ਉਪਰ ਪਹਿਰਾ ਦੇਣਾ ਚਾਹੀਦਾ ਹੈ।.

You must be logged in to post a comment Login