ਪਤਨੀ ਦਾ ਮਾਲਕ ਨਹੀਂ ਹੈ ਪਤੀ : ਸੁਪਰੀਮ ਕੋਰਟ

ਪਤਨੀ ਦਾ ਮਾਲਕ ਨਹੀਂ ਹੈ ਪਤੀ : ਸੁਪਰੀਮ ਕੋਰਟ

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਅਡਲਟਰੀ(ਵਿਆਹ ਤੋਂ ਬਾਅਦ ਕਿਸੇ ਹੋਰ ਵਿਅਕਤੀ ਨਾਲ ਸੰਬੰਧ) ਨੂੰ ਅਪਰਾਧ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਪੰਜ ਜੱਜਾਂ ਦੀ ਬੈਂਚ ‘ਚ ਸ਼ਾਮਲ ਚੀਫ ਜਸਟਿਸ ਦੀਪਕ ਮਿਸ਼ਰਾ ਅਤੇ ਜਸਟਿਸ ਏ.ਐਮ.ਖਾਨਵਿਲਕਰ ਨੇ ਆਈ.ਪੀ.ਸੀ. ਦੇ ਸੈਕਸ਼ਨ 497 ਨੂੰ ਅਪਰਾਧ ਦੇ ਦਾਇਰੇ ਤੋਂ ਬਾਹਰ ਕਰਨ ਦਾ ਆਦੇਸ਼ ਦਿੱਤਾ ਹੈ। ਚੀਫ ਜਸਟਿਸ ਖਾਨਵਿਲਕਰ ਨੇ ਆਪਣੇ ਫੈਸਲੇ ‘ਚ ਕਿਹਾ ਕਿ ਨਾਜਾਇਜ਼ ਸੰਬੰਧ ਤਲਾਕ ਦਾ ਆਧਾਰ ਹੋ ਸਕਦਾ ਹੈ ਪਰ ਇਹ ਅਪਰਾਧ ਨਹੀਂ ਹੋਵੇਗਾ। ਇਸ ਮਾਮਲੇ ‘ਚ ਕੇਂਦਰ ਪਹਿਲਾਂ ਹੀ ਆਪਣਾ ਹਲਫਨਾਮਾ ਦਾਇਰ ਕਰ ਚੁੱਕੀ ਹੈ। ਚੀਫ ਜਸਟਿਸ ਅਤੇ ਖਾਨਵਿਲਕਰ ਨੇ ਆਪਣੇ ਫੈਸਲੇ ‘ਚ ਕਿਹਾ ਕਿ ਅਡਲਟਰੀ ਅਪਰਾਧ ਨਹੀਂ ਹੋਵੇਗਾ ਪਰ ਜੇਕਰ ਪਤਨੀ ਆਪਣੇ ਲਾਈਫ ਪਾਰਟਨਰ ਦੇ ਅਡਲਟਰੀ ਕਾਰਨ ਖੁਦਕੁਸ਼ੀ ਕਰਦੀ ਹੈ ਤਾਂ ਸਬੂਤ ਪੇਸ਼ ਕਰਨ ਦੇ ਬਾਅਦ ਇਸ ‘ਚ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਚੱਲ ਸਕਦਾ ਹੈ। ਇਸ ਤੋਂ ਪਹਿਲਾਂ 8 ਅਗਸਤ ਨੂੰ ਹੋਈ ਸੁਣਵਾਈ ਦੇ ਬਾਅਦ ਸੁਪਰੀਮ ਕੋਰਟ ਦੀ ਸੰਵਿਧਾਨਿਕ ਬੈਂਚ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਸੁਪਰੀਮ ਕੋਰਟ ‘ਚ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਅਡਲਟਰੀ ਅਪਰਾਧ ਹੈ ਅਤੇ ਇਸ ਨਾਲ ਪਰਿਵਾਰ ਅਤੇ ਵਿਆਹ ਤਬਾਹ ਹੁੰਦਾ ਹੈ। ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਸੰਵਿਧਾਨਿਕ ਬੈਂਚ ਨੇ ਸੁਣਵਾਈ ਦੇ ਬਾਅਦ ਕਿਹਾ ਸੀ ਕਿ ਮਾਮਲੇ ‘ਚ ਫੈਸਲਾ ਬਾਅਦ ‘ਚ ਸੁਣਾਇਆ ਜਾਵੇਗਾ।

You must be logged in to post a comment Login