ਜਲੰਧਰ – ਪੰਜਾਬ ‘ਚ ਅੱਤਵਾਦੀਆਂ ਵਲੋਂ ਕੀਤੇ ਜਾ ਰਹੇ ਧਮਾਕਿਆਂ ਪਿੱਛੇ ਪਾਕਿਸਤਾਨ ਦਾ ਹੱਥ ਹੈ । ਅੰਮ੍ਰਿਤਸਰ ਬੰਬ ਧਮਾਕੇ ਦੌਰਾਨ ਜਿਸ ਗ੍ਰੇਨੇਡ ਦੀ ਵਰਤੋਂ ਕੀਤੀ ਗਈ ਸੀ ਉਹ ਗ੍ਰੇਨੇਡ ਵੀ ਪਾਕਿਸਤਾਨ ‘ਚ ਬਣਿਆ ਸੀ । ਇਸ ਬਾਰੇ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਿਰੰਦਰ ਸਿੰਘ ਵਲੋਂ ਦਿੱਤੀ ਗਈ। ਮੁੱਖ ਮੰਤਰੀ ਮੁਤਾਬਕ ਹਮਲੇ ਦੌਰਾਨ ਵਰਤੀਆ ਗਿਆ ਗ੍ਰੇਨੇਡ ਪਾਕਿਸਾਤਨ ਦੀ ਪੀ. ਓ. ਐੱਫ (ਪਾਕਿਸਤਾਨ ਓਰਡੀਨੈਂਸ ਫੈਕਟਰੀਜ਼) ‘ਚ ਤਿਆਰ ਕੀਤਾ ਗਿਆ ਸੀ । ਜਦ ਮੁੱਖ ਮੰਤਰੀ ਤੋਂ ਪੁੱਛਿਆ ਗਿਆ ਕਿ ਇਹ ਗ੍ਰੇਨੇਡ ਪਾਕਿਸਤਾਨ ਤੋਂ ਪੰਜਾਬ (ਭਾਰਤ) ਕਿੰਝ ਆਇਆ ਤਾਂ ਉਨ੍ਹਾਂ ਦੱਸਿਆ ਕਿ ਇਸ ਗ੍ਰੇਨੇਡ ਦੀ ਵਰਤੋਂ ਭਾਰਤ ‘ਚ ਪਹਿਲੀ ਵਾਰ ਨਹੀਂ ਹੋਈ ਹੈ। ਦਹਿਸ਼ਤਗਰਦਾਂ ਵਲੋਂ ਇਸ ਦੀ ਵਰਤੋਂ ਪਹਿਲਾਂ ਤੋਂ ਹੀ ਜੰਮੂ-ਕਸ਼ਮੀਰ ਦਾ ਮਾਹੌਲ ਵਿਗਾੜਣ ਲਈ ਅਕਸਰ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੂੰ ਅੰਮ੍ਰਿਤਸਰ ‘ਚ ਵਾਰਦਾਤ ਕਰਨ ਲਈ ਹੈਂਡ ਗ੍ਰੇਨੇਡ ਵਾਰਦਾਤ ਵਾਲੇ ਇਲਾਕੇ ਨੇੜੇ ਇਕ ਦਰਖਤ ਨੇੜਿਓਂ ਚੁੱਕਣ ਲਈ ਉਨ੍ਹਾਂ ਦੇ ਆਕਾਵਾ ਨੇ ਕਿਹਾ ਸੀ।
ਸਿਰਫ 20 ਮੀਟਰ ਰੇਡੀਅਸ ‘ਚ ਨੁਕਸਾਨ ਕਰਦਾ ਗ੍ਰੇਨੇਡ
ਅੱਤਵਾਦੀਆਂ ਵਲੋਂ ਰਾਜਾਸਾਂਸੀ ਦੇ ਨਿਰੰਕਾਰੀ ਭਵਨ ‘ਚ ਸੁੱਟੇ ਗਏ ਜਿਸ ਹੈਂਡ ਗ੍ਰੇਨੇਡ ਦੀ ਵਰਤੋਂ ਕੀਤੀ ਗਈ ਸੀ ਉਹ ਸਿਰਫ 480 ਗ੍ਰਾਮ ਦਾ ਸੀ। ਇਸ ਗ੍ਰੇਨੇਡ ਦਾ ਰੇਡਿਅਸ ਵੀ ਸਿਰਫ 20 ਮੀਟਰ ਹੀ ਸੀ। ਜਿਸ ਕਾਰਨ ਘਟਨਾ ਸਥਾਨ ‘ਤੇ ਸਿਰਫ ਤਿੰਨ ਲੋਕਾਂ ਦੀ ਹੀ ਮੌਤ ਹੋਈ। ਕਿਉਂਕਿ ਗ੍ਰੇਨੇਡ ਜਿਸ ਥਾਂ ਡਿੱਗਾ ਉਸ ਥਾਂ ਤੋਂ 20 ਮੀਟਰ ਦੇ ਦਾਅਰੇ ‘ਚ ਬੈਠੇ ਲੋਕ ਹੀ ਉਸ ਦਾ ਨਿਸ਼ਾਨਾ ਬਣੇ। ਹੈਂਡ ਗ੍ਰੇਨੇਡ ਜਦ ਮੌਕੇ ‘ਤੇ ਫੱਟਿਆ ਤਾਂ ਉਸ ‘ਚੋਂ ਛੱਰੇ ਨਿਕਲਣ ਕਾਰਨ ਜ਼ਰੂਰ 20 ਤੋਂ 22 ਲੋਕ ਜ਼ਖਮੀ ਹੋ ਗਏ। ਇਸ ਹੈਂਡ ਗ੍ਰੇਨੇਡ ‘ਚ ਪਲਾਸੀਟੀਸਾਇਜ਼ਡ ਸਨ। ਗ੍ਰੇਨੇਡ ‘ਚ ਇਨ੍ਹਾਂ ਪਲਾਸੀਟੀਸਾਇਜ਼ਡ ਦੀ ਗਿਣਤੀ 5000 ਹਜ਼ਾਰ ਤਕ ਸੀ। ਜਿਸ ਕਾਰਨ ਇਸ ਦੇ ਫੱਟਦੇ ਸਾਰ ਹੀ ਇਸ ‘ਚੋਂ ਵੱਡੇ ਪੱਧਰ ‘ਤੇ ਪਲਾਸੀਟੀਸਾਇਜ਼ਡ ਧਮਾਕੇ ਨਾਲ ਨਿਕਲੇ ਤੇ ਉਸਦੇ ਛੱਰੇ ਸਮਾਮਗ ‘ਚ ਬੈਠੇ ਲੋਕਾਂ ਦੇ ਲੱਗ ਗਏ। ਮਾਹਿਰਾ ਮੁਤਾਬਕ ਇਸ ਸੰਭਾਵਨਾਂ ਤੋਂ ਵੀ ਇਨਕਾਰਨ ਨਹੀਂ ਕੀਤਾ ਜਾ ਸਕਦਾ ਕਿ ਸਮਾਗਮ ‘ਚ ਹੈਂਡ ਗ੍ਰੇਨੇਡ ਸੁੱਟਣ ਵਾਲਾ ਅੱਤਵਾਦੀ ਪਹਿਲਾਂ ਤੋਂ ਸਿੱਖਿਅਤ ਸੀ। ਕਿਉਂਕਿ ਪਾਕਿਸਤਾਨ ‘ਚ ਬਣੇ ਇਸ ਹੈਂਡ ਗ੍ਰੇਨੇਡ ‘ਚੋਂ ਇਕ ਵਾਰ ਪਿੰਨ (ਲੀਵਰ) ਨਿਕਲ ਜਾਣ ‘ਤੇ ਉਸਨੂੰ 5 ਤੋਂ 10 ਸੈਕਿੰਡ ਅੰਦਰ ਸੁੱਟਣਾ ਹੁੰਦਾ ਹੈ। ਜਿਸ ਤੇਜੀ ਨਾਲ ਹਮਲਾਵਰ ਮੌਕੇ ‘ਤੇ ਆਏ ਤੇ ਆਰਾਮ ਨਾਲ ਹੈਂਡ ਗ੍ਰੇਨੇਡ ਸੁੱਟ ਕੇ ਫਰਾਰ ਹੋ ਗਏ ਉਸ ਤੋਂ ਸਾਫ ਜ਼ਾਹਿਰ ਹੈ ਕਿ ਹਮਲਾਵਰਾਂ ਕੋਲ ਇਸ ਨੂੰ ਚਲਾਉਣ ਦੀ ਟ੍ਰੇਨਿੰਗ ਪਹਿਲਾਂ ਤੋਂ ਸੀ।

You must be logged in to post a comment Login