ਪਾਕਿਸਤਾਨ ’ਚ ਆਪਣੇ ਮਿੱਤਰ ਨਾਲ ਵਿਆਹ ਕਰਵਾਉਣ ਵਾਲੀ ਅੰਜੂ ਆਪਣੇ ਬੱਚਿਆਂ ਮਿਲਣ ਲਈ ਭਾਰਤ ਆਉਣ ਦੀ ਤਿਆਰੀ ’ਚ

ਪਾਕਿਸਤਾਨ ’ਚ ਆਪਣੇ ਮਿੱਤਰ ਨਾਲ ਵਿਆਹ ਕਰਵਾਉਣ ਵਾਲੀ ਅੰਜੂ ਆਪਣੇ ਬੱਚਿਆਂ ਮਿਲਣ ਲਈ ਭਾਰਤ ਆਉਣ ਦੀ ਤਿਆਰੀ ’ਚ

ਪਿਸ਼ਾਵਰ, 30 ਅਕਤੂਬਰ- ਦੋ ਬੱਚਿਆਂ ਦੀ 34 ਸਾਲਾ ਭਾਰਤੀ ਮਾਂ, ਜੋ ਆਪਣੇ ਫੇਸਬੁੱਕ ਦੋਸਤ ਨਾਲ ਵਿਆਹ ਕਰਨ ਲਈ ਖੈ਼ਬਰ ਪਖ਼ਤੂਨਖਵਾ ਦੇ ਦੂਰ-ਦੁਰਾਡੇ ਪਿੰਡ ਗਈ ਸੀ, ਪਾਕਿਸਤਾਨ ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਭਾਰਤ ਵਾਪਸ ਆ ਜਾਵੇਗੀ। ਉਸ ਦੇ ਪਾਕਤਿਸਾਨੀ ਪਤੀ ਨੇ ਇਹ ਜਾਣਕਾਰੀ ਦਿੱਤੀ। ਅਗਸਤ ਵਿੱਚ ਪਾਕਿਸਤਾਨ ਨੇ ਅੰਜੂ ਦਾ ਵੀਜ਼ਾ ਸਾਲ ਲਈ ਵਧਾ ਦਿੱਤਾ ਸੀ। ਉਸ ਦਾ ਨਾਮ ਬਦਲ ਕੇ ਫਾਤਿਮਾ ਰੱਖਿਆ ਗਿਆ ਸੀ ਅਤੇ ਉਸ ਨੇ ਇਸਲਾਮ ਕਬੂਲ ਕਰ ਲਿਆ ਸੀ ਤੇ ਉਸ ਨੇ ਨਸਰੁੱਲਾ ਨਾਲ ਵਿਆਹ ਕਰ ਲਿਆ ਗਿਆ ਸੀ। ਅੰਜੂ ਦੇ ਪਾਕਿਸਤਾਨੀ ਪਤੀ ਨੇ ਦੱਸਿਆ, ‘ਅਸੀਂ ਇਸਲਾਮਾਬਾਦ ਵਿੱਚ ਗ੍ਰਹਿ ਮੰਤਰਾਲੇ ਤੋਂ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਦੀ ਉਡੀਕ ਕਰ ਰਹੇ ਹਾਂ, ਜਿਸ ਲਈ ਅਸੀਂ ਪਹਿਲਾਂ ਹੀ ਅਰਜ਼ੀ ਦੇ ਚੁੱਕੇ ਹਾਂ। ਜਿਵੇਂ ਹੀ ਦਸਤਾਵੇਜ਼ ਪੂਰੇ ਹੋ ਜਾਣਗੇ, ਅੰਜੂ ਭਾਰਤ ਜਾਵੇਗੀ।’ ਉਸ ਨੇ ਕਿਹਾ ਕਿ ਉਹ ਭਾਰਤ ਵਿੱਚ ਆਪਣੇ ਬੱਚਿਆਂ ਨੂੰ ਮਿਲਣ ਤੋਂ ਬਾਅਦ ਪਾਕਿਸਤਾਨ ਪਰਤ ਆਵੇਗੀ ਕਿਉਂਕਿ ਪਾਕਿਸਤਾਨ ਹੁਣ ਉਸ ਦਾ ਘਰ ਹੈ।’ ਅੰਜੂ ਦਾ ਪਹਿਲਾਂ ਰਾਜਸਥਾਨ ਦੇ ਰਹਿਣ ਵਾਲੇ ਅਰਵਿੰਦ ਨਾਲ ਵਿਆਹ ਹੋਇਆ ਸੀ। ਉਨ੍ਹਾਂ ਦੀ 15 ਸਾਲ ਦੀ ਬੇਟੀ ਅਤੇ ਇੱਕ ਛੇ ਸਾਲ ਦਾ ਬੇਟਾ ਹੈ।

You must be logged in to post a comment Login