ਪਾਕਿਸਤਾਨ ਨੇ ਰੱਖਿਆ ਬਜਟ 11 ਫੀਸਦ ਵਧਾ ਕੇ 1,523 ਅਰਬ ਕੀਤਾ

ਪਾਕਿਸਤਾਨ ਨੇ ਰੱਖਿਆ ਬਜਟ 11 ਫੀਸਦ ਵਧਾ ਕੇ 1,523 ਅਰਬ ਕੀਤਾ
ਇਸਲਾਮਾਬਾਦ, 11 ਜੂਨ- ਪਾਕਿਸਤਾਨ ਨੇ ਆਪਣਾ ਰੱਖਿਆ ਬਜਟ ਪਿੱਛਲੇ ਸਾਲ ਦੇ ਮੁਕਾਬਲੇ 11 ਫੀਸਦ ਵਧਾ ਕੇ 1,523 ਅਰਬ ਰੁਪਏ ਕਰ ਦਿੱਤਾ ਹੈ। ਪਾਕਿਸਤਾਨ ਦੇ ਵਿੱਤ ਮੰਤਰੀ ਮਿਫਤਾਹ ਇਸਮਾਈਲ ਨੇ ਸ਼ੁੱਕਰਵਾਰ ਨੂੰ ਵਿੱਤੀ ਵਰ੍ਹਾ 2022-23 ਲਈ ਸੰਸਦ ਵਿੱਚ 9,502 ਅਰਬ ਰੁਪਏ ਦਾ ਬਜਟ ਪੇਸ਼ ਕੀਤਾ। ਇਸ ਬਜਟ ਵਿੱਚੋਂ 1,523 ਅਰਬ ਰੁਪਏ ਰੱਖਿਆ ਖੇਤਰ ਲਈ ਜਾਰੀ ਕੀਤੇ ਗਏ ਹਨ। ਇਹ ਰਾਸ਼ੀ ਪਿੱਛਲੇ ਸਾਲ ਨਾਲੋਂ 1,370 ਅਰਬ ਰੁਪਏ ਵਧ ਹੈ। ਇਸ ਤੋਂ ਇਲਾਵਾ ਪਾਕਿਸਤਾਨ ਦੇ ਬਜਟ ਵਿੱਚ ਕਰਜ਼ ਅਦਾਇਗੀ ’ਤੇ ਖਰਚ ਵਧ ਕੇ ਕੁੱਲ ਬਜਟ ਦਾ 29.1 ਫੀਸਦ ਹੋ ਗਿਆ ਹੈ।

You must be logged in to post a comment Login