ਚੰਡੀਗੜ੍ਹ : ਪੰਜਾਬੀ ਫਿਲਮਾਂ ਬਹੁਤ ਹੀ ਜਿਆਦਾ ਵਧਿਆ ਤਰੀਕੇ ਦੇ ਨਾਲ ਬਣ ਰਹੀਆਂ ਹਨ ਜਿਨ੍ਹਾਂ ਨੂੰ ਬਹੁਤ ਹੀ ਜਿਆਦਾ ਪਿਆਰ ਮਿਲ ਰਿਹਾ ਹੈ। ਪੰਜਾਬੀ ਫਿਲਮ ‘ਸੰਨ ਆਫ ਮਨਜੀਤ ਸਿੰਘ’ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਨੇ ਪ੍ਰੋਡਿਊਸ ਕੀਤਾ ਹੈ। ਹਾਲ ਹੀ ਵਿਚ ਇਸ ਫਿਲਮ ਨੂੰ ਲੈ ਕੇ ਇਕ ਚੰਗੀ ਖਬਰ ਆਈ ਹੈ। ਦੱਸ ਦਈਏ ਕਿ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਵਲੋਂ ਪ੍ਰੋਡਿਊਸ ਕੀਤੀ ਫਿਲਮ ‘ਸੰਨ ਆਫ ਮਨਜੀਤ ਸਿੰਘ’ ਹੁਣ ਪਾਕਿਸਤਾਨ ਵਿਚ ਵੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਕਪਿਲ ਸ਼ਰਮਾ ਨੇ ਅਪਣੇ ਆਫੀਸ਼ੀਅਲ ਅਕਾਉਂਟ ‘ਤੇ ਸਾਂਝੀ ਕੀਤੀ ਹੈ। ਕਪਿਲ ਨੇ ਇਸ ਦੀ ਇਕ ਪੋਸਟ ਨੂੰ ਅਪਣੇ ਫੇਸਬੁੱਕ ਅਕਾਉਂਟ ਉਤੇ ਵੀ ਸਾਂਝੀ ਕੀਤੀ ਹੈ। ਫਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ‘ਪਬਲਿਕ ਦੀ ਡਿਮਾਂਡ ਉਤੇ ਅਸੀਂ 30 ਨਵੰਬਰ ਨੂੰ ‘ਸੰਨ ਆਫ ਮਨਜੀਤ ਸਿੰਘ’ ਫਿਲਮ ਪਾਕਿਸਤਾਨ ਵਿਚ ਰਿਲੀਜ਼ ਕਰ ਰਹੇ ਹਾਂ।‘ ਦੱਸ ਦਈਏ ਕਿ ਕਪਿਲ ਸ਼ਰਮਾ ਨੇ ਜਿਹੜਾ ਪੋਸਟਰ ਸਾਂਝਾ ਕੀਤਾ ਉਸ ਵਿਚ ਪਾਕਿਸਤਾਨ ਦੇ ਸਿਨੇਮਾਘਰਾਂ ਦੀ ਲਿਸਟ ਹੈ। ਜਿਸ ਵਿਚ ਵੱਖ-ਵੱਖ ਸਿਨੇਮਾਘਰਾਂ ਦੇ ਨਾਂਅ ਲਿਖੇ ਹੋਏ ਹਨ। ਇਹ ਫਿਲਮ ਭਾਰਤ ਵਿਚ 12 ਅਕਤੂਬਰ 2018 ਨੂੰ ਰਿਲੀਜ਼ ਹੋਈ ਸੀ।

You must be logged in to post a comment Login