ਪੀਸੀਬੀ ਵੱਲੋਂ ਅਰਸ਼ਦੀਪ ਸਿੰਘ ਖ਼ਿਲਾਫ਼ ਸ਼ਿਕਾਇਤ

ਪੀਸੀਬੀ ਵੱਲੋਂ ਅਰਸ਼ਦੀਪ ਸਿੰਘ ਖ਼ਿਲਾਫ਼ ਸ਼ਿਕਾਇਤ

ਦੁਬਈ, 29 ਸਤੰਬਰ :ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਭਾਰਤ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਖ਼ਿਲਾਫ਼ 21 ਸਤੰਬਰ ਨੂੰ ਦੁਬਈ ਵਿੱਚ ਚੱਲ ਰਹੇ ਏਸ਼ੀਆ ਕੱਪ ਦੌਰਾਨ ਇਤਰਾਜ਼ਯੋਗ ਇਸ਼ਾਰੇ ਕਰਨ ਦੇ ਦੋਸ਼ ਹੇਠ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੀਸੀਬੀ ਨੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਣ ਵਾਲੇ ਫਾਈਨਲ ਤੋਂ ਪਹਿਲਾਂ ਮੰਗ ਕੀਤੀ ਹੈ ਕਿ ਸੁਪਰ ਫੋਰ ਮੁਕਾਬਲੇ ਵਿੱਚ ਭਾਰਤ ਦੀ ਪਾਕਿਸਤਾਨ ’ਤੇ ਛੇ ਵਿਕਟਾਂ ਦੀ ਜਿੱਤ ਤੋਂ ਬਾਅਦ ਆਈਸੀਸੀ ਅਰਸ਼ਦੀਪ ਵਿਰੁੱਧ ਉਸ ਦੇ ਵਿਹਾਰ ਲਈ ਕਾਰਵਾਈ ਕਰੇ। ਪਾਕਿਸਤਾਨ ਦੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਦਰਸ਼ਕਾਂ ਵੱਲ ਗਲਤ ਇਸ਼ਾਰੇ ਕਰਕੇ ਆਈਸੀਸੀ ਦੇ ਆਚਾਰ ਸੰਹਿਤਾ ਦੀ ਉਲੰਘਣਾ ਕੀਤੀ ਹੈ।

You must be logged in to post a comment Login