ਪੁਣੇ ਯੂਨੀਵਰਸਿਟੀ ਨਾਲ 2.46 ਕਰੋੜ ਦੀ ਠੱਗੀ, ਇੰਜੀਨੀਅਰ ਗ੍ਰਿਫ਼ਤਾਰ

ਪੁਣੇ ਯੂਨੀਵਰਸਿਟੀ ਨਾਲ 2.46 ਕਰੋੜ ਦੀ ਠੱਗੀ, ਇੰਜੀਨੀਅਰ ਗ੍ਰਿਫ਼ਤਾਰ
ਪੁਣੇ, 25 ਸਤੰਬਰ : ਪੁਣੇ ਪੁਲੀਸ ਨੇ ਤਿਲੰਗਾਨਾ-ਅਧਾਰਿਤ ਇੱਕ ਇਲੈਕਟ੍ਰੋਨਿਕਸ ਇੰਜੀਨੀਅਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਕੋਲ ਯੂਕੇ-ਅਧਾਰਿਤ ਯੂਨੀਵਰਸਿਟੀ ਤੋਂ ਡਾਕਟਰੇਟ (ਪੀ.ਐਚ.ਡੀ.) ਦੀ ਡਿਗਰੀ ਹੈ। ਉਸ ’ਤੇ ਇੱਕ ਪ੍ਰਾਈਵੇਟ ਯੂਨੀਵਰਸਿਟੀ ਨਾਲ 2.46 ਕਰੋੜ ਦੀ ਆਨਲਾਈਨ ਧੋਖਾਧੜੀ ਕਰਨ ਦਾ ਇਲਜ਼ਾਮ ਹੈ।ਅਧਿਕਾਰੀਆਂ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਸਤੰਬਰ ਦੇ ਪਹਿਲੇ ਹਫ਼ਤੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਸੰਸਥਾ ਨਾਲ ਇੱਕ ਆਨਲਾਈਨ ਠੱਗ ਵੱਲੋਂ ਕਥਿਤ ਤੌਰ ’ਤੇ 2.46 ਕਰੋੜ ਦੀ ਠੱਗੀ ਮਾਰੀ ਗਈ, ਜਿਸ ਨੇ ਖ਼ੁਦ ਨੂੰ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਬੰਬੇ (IIT Bombay) ਦੇ ਪ੍ਰੋਫੈਸਰ ਵਜੋਂ ਪੇਸ਼ ਕੀਤਾ ਸੀ।ਪੁਲੀਸ ਰਿਲੀਜ਼ ਨੇ ਬੁੱਧਵਾਰ ਨੂੰ ਦੱਸਿਆ ਕਿ ਠੱਗ ਨੇ ਪੁਣੇ-ਅਧਾਰਿਤ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਆਈ.ਆਈ.ਟੀ. ਬੰਬੇ ਤੋਂ ਇੱਕ ਪ੍ਰੋਜੈਕਟ ਲੈਣ ਵਿੱਚ ਮਦਦ ਕਰਨ ਦਾ ਵਾਅਦਾ ਕੀਤਾ ਸੀ।ਕਥਿਤ ਆਨਲਾਈਨ ਧੋਖਾਧੜੀ ਇਸ ਸਾਲ 25 ਜੁਲਾਈ ਤੋਂ 26 ਅਗਸਤ ਦੇ ਵਿਚਕਾਰ ਹੋਈ ਜਿਸ ਦੌਰਾਨ ਠੱਗ ਨੇ ਆਈ.ਆਈ.ਟੀ.ਬੀ. ਦੇ ਪ੍ਰੋਫੈਸਰ ਵਜੋਂ ਪੇਸ਼ ਹੋ ਕੇ ਯੂਨੀਵਰਸਿਟੀ ਨੂੰ ਵੱਖ-ਵੱਖ ਖਾਤਿਆਂ ਵਿੱਚ 2.46 ਕਰੋੜ ਟਰਾਂਸਫਰ ਕਰਵਾ ਕੇ ਠੱਗਿਆ।

You must be logged in to post a comment Login