ਪੁਲੀਸ ਮੁਲਜ਼ਮ ਨੂੰ ਵਟਸਐਪ ਜਾਂ ਹੋਰ ਇਲੈਕਟ੍ਰੋਨਿਕ ਸਾਧਨਾਂ ਰਾਹੀਂ ਨੋਟਿਸ ਨਹੀਂ ਭੇਜ ਸਕਦੀ: ਸੁਪਰੀਮ ਕੋਰਟ

ਪੁਲੀਸ ਮੁਲਜ਼ਮ ਨੂੰ ਵਟਸਐਪ ਜਾਂ ਹੋਰ ਇਲੈਕਟ੍ਰੋਨਿਕ ਸਾਧਨਾਂ ਰਾਹੀਂ ਨੋਟਿਸ ਨਹੀਂ ਭੇਜ ਸਕਦੀ: ਸੁਪਰੀਮ ਕੋਰਟ

ਨਵੀਂ ਦਿੱਲੀ, 28 ਜਨਵਰੀ- ਸੁਪਰੀਮ ਕੋਰਟ ਨੇ ਕਿਹਾ ਕਿ ਪੁਲੀਸ ਕਿਸੇ ਵੀ ਮੁਲਜ਼ਮ ਨੂੰ ਕ੍ਰਿਮੀਨਲ ਪ੍ਰੋਸੀਜਰ ਕੋਡ (ਸੀਆਰਪੀਸੀ) ਜਾਂ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ 2023 ਤਹਿਤ ਵੱਟਸਐਪ ਜਾਂ ਹੋਰ ਕਿਸੇ ਇਲੈਕਟ੍ਰੌਨਿਕ ਵਿਧੀ ਰਾਹੀਂ ਨੋਟਿਸ ਨਹੀਂ ਭੇਜ ਸਕਦੀ ਹੈ। ਜਸਟਿਸ ਐੱਮ.ਐੱਮ. ਸੁੰਦਰੇਸ਼ ਅਤੇ ਜਸਟਿਸ ਰਾਜੇਸ਼ ਬਿੰਦਲ ਦੇ ਬੈਂਚ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀਜ਼) ਨੂੰ ਹਦਾਇਤ ਕੀਤੀ ਕਿ ਉਹ ਸੀਆਰਪੀਸੀ 1973 ਦੀ ਧਾਰਾ 41ਏ ਜਾਂ ਬੀਐੱਨਐੱਸਐੱਸ 2023 ਦੀ ਧਾਰਾ 35 ਤਹਿਤ ਨੋਟਿਸ ਜਾਰੀ ਕਰਨ ਲਈ ਪੁਲੀਸ ਨੂੰ ਢੁੱਕਵੇਂ ਨਿਰਦੇਸ਼ ਜਾਰੀ ਕਰਨ ਅਤੇ ਅਜਿਹੇ ਨੋਟਿਸ ਕਾਨੂੰਨ ਤਹਿਤ ਪ੍ਰਵਾਨਿਤ ਮੋਡ ਰਾਹੀਂ ਹੀ ਜਾਰੀ ਕੀਤੇ ਜਾਣ। –

You must be logged in to post a comment Login