ਪੁੱਤ ਨੂੰ ਆਸਟ੍ਰੇਲੀਆ ਛੱਡ ਡਿਪੋਰਟ ਹੋਣਗੇ ਮਾਂ-ਪਿਓ !

ਪੁੱਤ ਨੂੰ ਆਸਟ੍ਰੇਲੀਆ ਛੱਡ ਡਿਪੋਰਟ ਹੋਣਗੇ ਮਾਂ-ਪਿਓ !

ਮੈਲਬੌਰਨ, 8 ਅਕਤੂਬਰ : ਇਕ ਪਾਸੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵੱਡੇ ਪੱਧਰ ‘ਤੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਤੇਜ਼ ਕੀਤੀ ਹੋਈ ਹੈ, ਉੱਥੇ ਹੀ ਤਾਜ਼ਾ ਖ਼ਬਰ ਆਸਟ੍ਰੇਲੀਆ ਤੋਂ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਮੈਲਬੌਰਨ ‘ਚ ਵਸਦੇ ਪੰਜਾਬੀ ਪਰਿਵਾਰ ਅਮਨਦੀਪ ਕੌਰ ਅਤੇ ਸਟੀਵਨ ਸਿੰਘ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। ਪ੍ਰਸ਼ਾਸਨ ਨੇ ਉਨ੍ਹਾਂ ਦੋਵਾਂ ਨੂੰ ਨਵੰਬਰ ਤੱਕ ਦੇਸ਼ ਛੱਡਣ ਦਾ ਹੁਕਮ ਸੁਣਾ ਦਿੱਤਾ ਹੈ। ਹਾਲਾਂਕਿ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਨ੍ਹਾਂ ਦਾ 12 ਸਾਲਾ ਪੁੱਤਰ ਅਭਿਜੋਤ ਸਿੰਘ ਉੱਥੇ ਇਕੱਲਿਆਂ ਰਹਿ ਸਕਦਾ ਹੈ। ਅਦਾਲਤ ਨੇ ਅਭਿਜੋਤ ਦੇ ਪਿਤਾ ਸਟੀਵਨ ਸਿੰਘ ਤੇ ਮਾਤਾ ਅਮਨਦੀਪ ਕੌਰ ਨੂੰ ਦੇਸ਼ ਛੱਡਣ ਦਾ ਹੁਕਮ ਸੁਣਾਇਆ ਹੈ, ਪਰ ਅਭਿਜੋਤ, ਜੋ ਕਿ ਆਸਟ੍ਰੇਲੀਆ ‘ਚ ਜਨਮਿਆ ਹੈ, ਨੂੰ ਇੱਥੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ ਇਸ ਫੈਸਲੇ ਮਗਰੋਂ ਅਭਿਜੋਤ ਆਪਣੇ ਮਾਤਾ ਪਿਤਾ ਤੋਂ ਬਿਨਾਂ ਇਕੱਲਿਆਂ ਆਸਟ੍ਰੇਲੀਆ ਰਹੇਗਾ ਜਾਂ ਉਨ੍ਹਾਂ ਦੇ ਨਾਲ ਹੀ ਵਾਪਸ ਭਾਰਤ ਪਰਤੇਗਾ, ਇਹ ਦੇਖਣ ਵਾਲਾ ਹੋਵੇਗਾ।ਜ਼ਿਕਰਯੋਗ ਹੈ ਕਿ ਇਹ ਪਰਿਵਾਰ 2009 ਵਿੱਚ ਆਸਟ੍ਰੇਲੀਆ ਆਇਆ ਸੀ ਅਤੇ ਪੀ.ਆਰ. ਦੀ ਉਡੀਕ ‘ਚ ਲੰਬੇ ਸਮੇਂ ਤੋਂ ਬ੍ਰਿਜਿੰਗ ਵੀਜ਼ਾ ‘ਤੇ ਇੱਥੇ ਰਹਿ ਰਿਹਾ ਹੈ। ਪਰ ਹਾਲ ਹੀ ਵਿੱਚ ਅਭਿਜੋਤ ਦੀ ਮਾਤਾ ਅਮਨਦੀਪ ਕੌਰ ਤੇ ਪਿਤਾ ਸਟੀਵਨ ਸਿੰਘ ਦੀ ਪੀ.ਆਰ. ਲਈ ਦਿੱਤੀ ਗਈ ਅਰਜ਼ੀ ਰੱਦ ਕਰ ਦਿੱਤੀ ਗਈ ਹੈ ਤੇ ਉਨ੍ਹਾਂ ਦੋਵਾਂ ਨੂੰ ਡਿਪੋਰਟ ਕਰਨ ਦੇ ਹੁਕਮ ਸੁਣਾ ਦਿੱਤੇ ਗਏ ਹਨ।ਪਰਿਵਾਰ ਦੇ ਵਕੀਲ ਜੋਸਫ ਇਟਾਲੀਅਨੋ ਨੇ ਅਦਾਲਤ ਦੇ ਇਸ ਫੈਸਲੇ ਨੂੰ ਨਾਜਾਇਜ਼ ਕਰਾਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਮਾਮਲਾ ਹਾਈ ਕੋਰਟ ਤੱਕ ਜਾ ਸਕਦਾ ਹੈ। ਇਸ ਘਟਨਾ ਨੇ ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੇ ਪਰਿਵਾਰਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਅਤੇ ਇਮੀਗ੍ਰੇਸ਼ਨ ਨੀਤੀਆਂ ਵਿੱਚ ਨਰਮੀ ਦੀ ਲੋੜ ਨੂੰ ਉਭਾਰਿਆ ਹੈ।

You must be logged in to post a comment Login