ਮੁੰਬਈ, 27 ਜੁਲਾਈ- ਭਾਰਤੀ ਰਿਜ਼ਰਵ ਬੈਂਕ ਨੇ ਅੱਜ ਸਟਾਰ (*) ਚਿੰਨ੍ਹ ਵਾਲੇ ਕਰੰਸੀ ਨੋਟ ਬਾਰੇ ਖਦਸ਼ੇ ਤੇ ਚਿੰਤਾਵਾਂ ਨੂੰ ਦੂਰ ਕਰਦੇ ਹੋਏ ਕਿਹਾ ਕਿ ਅਜਿਹੇ ਨੋਟ ਪੂਰੀ ਤਰ੍ਹਾਂ ਵੈਧ ਹਨ। ਆਰਬੀਆਈ ਨੇ ਕਿਹਾ ਕਿ ‘ਸਟਾਰ’ ਬੈਂਕ ਨੋਟ ਦੇ ਨੰਬਰ ਪੈਨਲ ਵਿੱਚ ਹੈ। ਬਿਆਨ ਵਿੱਚ ਕੇਂਦਰੀ ਬੈਂਕ ਨੇ ਕਿਹਾ ਕਿ ਇਹ ਆਰਬੀਆਈ ਦੇ ਧਿਆਨ ਵਿੱਚ ਆਇਆ ਹੈ ਕਿ ਨੰਬਰ ਪੈਨਲ ‘ਤੇ ਮੌਜੂਦ ਇਸ ਚਿੰਨ੍ਹ ਵਾਲੇ ਬੈਂਕ ਨੋਟਾਂ ਦੀ ਵੈਧਤਾ ਹਾਲ ਹੀ ਵਿੱਚ ਕੁਝ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। (*) ਚਿੰਨ੍ਹ ਵਾਲਾ ਬੈਂਕ ਨੋਟ ਕਿਸੇ ਹੋਰ ਕਾਨੂੰਨੀ ਬੈਂਕ ਨੋਟ ਦੇ ਸਮਾਨ ਹੁੰਦਾ ਹੈ।

You must be logged in to post a comment Login