ਨਵੀਂ ਦਿੱਲੀ – ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਰੋਜ਼ ਆ ਰਹੀ ਉਛਾਲ ਨਾਲ ਆਮ ਆਦਮੀ ਬੇਹਾਲ ਹੋ ਗਿਆ ਹੈ। ਲਗਾਤਾਰ ਵਾਧੇ ਕਾਰਨ ਲੋਕਾਂ ਦਾ ਮੋਦੀ ਸਰਕਾਰ ‘ਤੇ ਗੁੱਸਾ ਫੁਟ ਰਿਹਾ ਹੈ। ਉੱਥੇ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲਗਾਤਾਰ ਸ਼ੈਰਾਨਾ ਅੰਦਾਜ ‘ਚ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਟਵੀਟ ਕਰ ਕਿਹਾ ਕਿ ਸਾਹਿਬ ਕਾ ਕਮਾਲ ਦੇਖੋ, ਰਾਫੇਲ ਕਾ ਘੋਟਾਲਾ ਦੇਖੋ, ਰੁਪਏ ਕੀ ਟੇਢੀ ਚਾਲ ਦੇਖੋ, ਤੇਲ ਮੇਂ ਉਛਾਲ ਦੇਖੋ। ਮੁੰਬਈ ‘ਚ ਪੈਟਰੋਲ 90.75 ਰੁਪਏ ਅਤੇ ਡੀਜ਼ਲ 79.23 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ‘ਚ ਪੈਟਰੋਲ 83.4 ਰੁਪਏ ਅਤੇ ਡੀਜ਼ਲ 74.63 ਰੁਪਏ ਹੋ ਗਿਆ ਹੈ।
ਦੱਸ ਦੇਈਏ ਸ਼ਨੀਵਾਰ ਨੂੰ ਇਕ ਵਾਰ ਫਿਰ ਤੇਲ ਦੀਆਂ ਕੀਮਤਾਂ ਵਧ ਗਈਆਂ ਹਨ। ਦਿੱਲੀ ‘ਚ ਪੈਟਰੋਲ ਦੀਆਂ ਕੀਮਤਾਂ ‘ਚ 18 ਰੁਪਏ ਪੈਸੇ ਦਾ ਇਜ਼ਾਫਾ ਹੋਇਆ ਹੈ ਜਦਕਿ ਡੀਜ਼ਲ ਦੀ ਕੀਮਤ 21 ਪੈਸੇ ਵਧੀ ਹੈ। ਦਿੱਲੀ ‘ਚ ਪੈਟਰੋਲ ਦੀ ਕੀਮਤ ਵਧ ਕੇ 83.40 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ ਹੈ। ਡੀਜ਼ਲ ਵੀ 74.63 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਉੱਥੇ ਹੀ ਮੁੰਬਈ ‘ਚ ਪੈਟਰੋਲ ਦੀ ਕੀਮਤ 90 ਰੁਪਏ ਤੋਂ ਪਾਰ ਚਲੀ ਗਈ ਹੈ।

You must be logged in to post a comment Login