ਪੈਨਸ਼ਨ ਦਾ ਹੱਕ ਲੈ ਕੇ ਰਹਾਂਗੇ, ਅਸੀਂ ਡਾਂਗਾਂ ਤੋਂ ਨਹੀਂ ਡਰਦੇ : ਪ੍ਰਧਾਨ ਗੁਰਮੇਲ ਵਿਰਕ

ਪੈਨਸ਼ਨ ਦਾ ਹੱਕ ਲੈ ਕੇ ਰਹਾਂਗੇ, ਅਸੀਂ ਡਾਂਗਾਂ ਤੋਂ ਨਹੀਂ ਡਰਦੇ : ਪ੍ਰਧਾਨ ਗੁਰਮੇਲ ਵਿਰਕ

ਸੀ. ਪੀ. ਐਫ. ਕਰਮਚਾਰੀ ਯੂਨੀਅਨ ਵੱਲੋਂ ਵੱਡੇ ਸੰਘਰਸ਼ ਦਾ ਆਗਾਜ਼
13 ਅਗਸਤ ਨੂੰ ਪਟਿਆਲਾ ‘ਚ ਰਾਜ ਪੱਧਰੀ ਰੈਲੀ ਤੇ ਮੋਤੀ ਮਹਿਲ ਅੱਗੇ ਰੋਸ ਪ੍ਰਦਰਸ਼ਨ ਦਾ ਐਲਾਨ

ਪਟਿਆਲਾ, 29 ਜੁਲਾਈ – ਸਾਲ 2004 ਵਿਚ ਬੰਦ ਹੋਈ ਪੁਰਾਣੀ ਪੈਨਸ਼ਨ ਸਾਡਾ ਹੱਕ ਹੈ ਅਤੇ ਅਸੀਂ ਆਪਣਾ ਹੱਕ ਹਰ ਹਿੱਲੇ ਲੈ ਕੇ ਰਹਾਂਗੇ। ਅਸੀਂ ਡਾਂਗਾਂ ਤੋਂ ਨਹੀਂ ਡਰਦੇ ਤੇ ਆਪਣੇ ਹੱਕ ਲਈ ਡਾਂਗਾਂ ਖਾਣ ਲਈ ਤਿਆਰ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀ. ਪੀ. ਐਫ. ਕਰਮਚਾਰੀ ਯੂਨੀਅਨ ਪਟਿਆਲਾ ਵਲੋਂ ਬੀਤੇ ਦਿਨੀਂ ਆਯੋਜਿਤ ਇਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗੁਰਮੇਲ ਸਿੰਘ ਵਿਰਕ ਨੇ ਕੀਤਾ।
ਇਸ ਮੀਟਿੰਗ ਵਿਚ ਰੇਲਵੇ ਦੇ ਕਰਮਚਾਰੀਆਂ ਸਮੇਤ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੋਂ ਪੁੱਜੇ ਕਰਮਚਾਰੀਆਂ ਨੇ ਹਿੱਸਾ ਲਿਆ। ਪ੍ਰਧਾਨ ਗੁਰਮੇਲ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਸੀ. ਪੀ. ਐਫ਼. ਕਰਮਚਾਰੀ ਯੂਨੀਅਨ ਪਟਿਆਲਾ ਨੇ ਐਲਾਨ ਕੀਤਾ ਕਿ ਉਹ ਸਾਲ 2004 ਵਿਚ ਬੰਦ ਹੋਈ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਪੰਜਾਬ ਸਰਕਾਰ ਅਤੇ ਨੁਕਸਾਨਦਾਇਕ ਐਨ. ਪੀ. ਐਸ. (ਮੌਜੂਦਾ ਪੈਨਸ਼ਨ ਸਕੀਮ) ਖਿਲਾਫ ਇਕ ਵੱਡੇ ਪੱਧਰ ‘ਤੇ ਸ਼ੰਘਰਸ਼ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 13 ਅਗਸਤ ਨੂੰ ਸੀ. ਪੀ. ਐਫ਼. ਕਰਮਚਾਰੀ ਯੂਨੀਅਨ ਵਲੋਂ ਪਟਿਆਲਾ ਦੇ ‘ਬੀਰ ਹਕੀਕਤ ਰਾਏ ਗਰਾਊਂਡ’ ਵਿਚ ਸਟੇਟ ਪੱਧਰੀ ਰੋਸ ਰੈਲੀ ਕੀਤੀ ਜਾ ਰਹੀ ਹੈ। ਇਸ ਵਿਚ ਪੂਰੇ ਪੰਜਾਬ ਤੋਂ ਹਜ਼ਾਰਾਂ ਕਰਮਚਾਰੀ ਸ਼ਾਮਲ ਹੋਣਗੇ, ਇਹੀ ਨਹੀਂ ਰੇਲਵੇ ਸਮੇਤ ਹੋਰ ਜਥੇਬੰਦੀਆਂ ਵੀ ਉਨ੍ਹਾਂ ਦਾ ਡੱਟ ਕੇ ਸਹਿਯੋਗ ਕਰ ਰਹੀਆਂ ਹਨ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘੇਰਾਓ ਵੀ ਕੀਤਾ ਜਾਵੇਗਾ।  ਇਸ ਸਭ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਸਮੂਹ ਸੀ. ਪੀ. ਐਫ. ਕਰਮਚਾਰੀ ਯੂਨੀਅਨ ਨੇ ਕਿਹਾ ਕਿ ਸਰਕਾਰ ਇਸ ਭੁੱਲੇਖੇ ਵਿਚ ਨਾ ਰਹੇ ਕਿ ਸਾਡਾ ਇਹ ਸੰਘਰਸ਼ ਡਾਂਗਾਂ ਦੇ ਜ਼ੋਰ ‘ਤੇ ਦਬਾਅ ਲਿਆ ਜਾਵੇਗਾ। ਪੈਨਸ਼ਨ ਦੀ ਬਹਾਲੀ ਲਈ ਨਿੱਤ ਦਿਨ ਦਰਜਨਾਂ ਕਰਮਚਾਰੀ ਸੀ. ਪੀ. ਐਫ. ਯੂਨੀਅਨ ਨਾਲ ਜੁੜ ਰਹੇ ਹਨ। ਇਸ ਦਾ ਅੰਦਾਜ਼ਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੇ 24 ਜੁਲਾਈ ਨੂੰ ਕੀਤੀ ਗਈ ਮੋਟਰਸਾਈਕਲ ਰੈਲੀ ਤੋਂ ਲਗਾ ਹੀ ਲਿਆ ਹੋਵੇਗਾ। ਪੰਜਾਬ ਵਿਚ ਅਜਿਹੇ ਲੱਖਾਂ ਹੀ ਕਰਮਚਾਰੀ ਹਨ, ਜਿਨ੍ਹਾਂ ਨਾਲ 2004 ਵਿਚ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਬੰਦ ਕਰਕੇ ਧੋਖਾ ਕੀਤਾ ਹੈ।
ਪ੍ਰਧਾਨ ਗੁਰਮੇਲ ਸਿੰਘ ਨੇ ਕਿਹਾ ਦੱਸਿਆ ਕਿ ਦੋ ਮਹੀਨੇ ਪਹਿਲਾਂ ਕੈਬਨਿਟ ਸਬ ਕਮੇਟੀ ਵਲੋਂ ਪੁਰਾਣੀ ਪੈਨਸ਼ਨ ਸਕੀਮ ਦੇ ਰੀਵਿਊ ਲਈ ਕਮੇਟੀ ਗਠਿਤ ਕਰਨ ਅਤੇ ਡੀ. ਸੀ. ਆਰ. ਜੀ. ਦਾ ਨੋਟੀਫਿਕੇਸ਼ਨ ਤੁਰੰਤ ਜਾਰੀ ਕਰਨ ਦੀ ਸਹਿਮਤੀ ਦਿੱਤੀ ਸੀ, ਪਰ ਦੋ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਗਿਆ ਨਾ ਤਾਂ ਹੀ ਕਿਸੇ ਕਮੇਟੀ ਦਾ ਗਠਨ ਹੋਇਆ ਅਤੇ ਨਾ ਹੀ ਡੀ ਸੀ ਆਰ ਜੀ ਦਾ ਨੋਟੀਫਿਕੇਸ਼ਨ ਅਜੇ ਤੱਕ ਜਾਰੀ ਹੋਇਆ। ਇਸ ਕਾਰਨ ਮੁਲਾਜ਼ਮਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਹੈ। ਉਹ ਸਮਝ ਚੁੱਕੇ ਹਨ ਕਿ ਸਰਕਾਰ ਉਨ੍ਹਾਂ ਨੂੰ ਲਾਰਿਆਂ ‘ਚ ਰੱਖ ਕੇ ਉਨ੍ਹਾਂ ਦਾ ਸਵਰ ਪਰਖ ਰਹੀ ਹੈ। ਉਨ੍ਹਾਂ ਕਿਹਾ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਐਕਸਗ੍ਰੇਸ਼ੀਆ ਗਰੈਚਟੀ ਜਾਂ ਰਿਵਿਊ ਕਮੇਟੀ ਦੇ ਗਠਨ ਦਾ ਨੋਟੀਫਿਕੇਸ਼ਨ ਹੋਣ ਮਗਰੋਂ ਹੀ ਉਹ ਸਰਕਾਰ ਜਾਂ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਗੱਲ ਕਰਨਗੇ। ਇਸ ਮੌਕੇ ਵੱਖ ਵੱਖ ਵਿਭਾਗਾਂ ਤੋਂ ਚਾਰ ਦਰਜਨ ਤੋਂ ਵੱਧ ਕਰਮਚਾਰੀਆਂ ਨੇ ਹਿੱਸਾ ਲਿਆ।

ਯੂਨੀਅਨ ਨਾਲ ਜੁੜੇ ਦਰਜਨਾਂ ਹੋਰ ਕਰਮਚਾਰੀ, ਸੌਂਪੀਆਂ ਜ਼ਿੰਮੇਵਾਰੀਆਂ

      ਪਟਿਆਲਾ : – ਇਸ ਮੌਕੇ ਸੀ. ਪੀ. ਐਫ. ਕਰਮਚਾਰੀ ਯੂਨੀਅਨ ਪਟਿਆਲਾ ਬਾਡੀ ਦਾ ਵਿਸਥਾਰ ਵੀ ਕੀਤਾ ਗਿਆ, ਜਿਸ ਵਿਚ ਹੋਰ ਕਰਮਚਾਰੀਆਂ ਦੇ ਜੁੜਨ ਨਾਲ ਯੂਨੀਅਨ ਨੂੰ ਵੱਡਾ ਬਲ ਮਿਲਿਆ। ਰੇਲਵੇ ਤੋਂ ਤਰਸੇਮ ਸਿੰਘ ਨੂੰ ਸੀ. ਪੀ. ਐਫ. ਕਰਮਚਾਰੀ ਯੂਨੀਅਨ ਦਾ ਮੁੱਖ ਸਲਾਹਕਾਰ ਲਗਾਇਆ ਗਿਆ। ਇਸੇ ਤਰ੍ਹਾਂ ਖਜ਼ਾਨਾ ਦਫਤਰ ਤੋਂ ਰਮਨਪ੍ਰੀਤ ਸਿੰਘ ਤੇ ਲਲਿਤ ਕੁਮਾਰ ਨੂੰ ਜੁਆਇੰਟ ਸਕੱਤਰ, ਮੋਹਨ ਪ੍ਰਕਾਸ਼ ਨੂੰ ਜਸਵਿੰਦਰ ਸਿੰਘ ਤੇ ਰਜੇਸ਼ ਕੁਮਾਰ ਨੂੰ ਸਲਾਹਕਾਰ, ਭੁਪਿੰਦਰ ਸਿੰਘ ਵਾਲੀਆ ਨੂੰ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਰਾਜੂ ਤਿਵਾੜੀ ਨੂੰ ਕਾਨੂੰਨੀ ਸਲਾਹਕਾਰ, ਰਮਨਦੀਪ ਸਿੰਘ ਨੂੰ ਐਡੀਸ਼ਨਲ ਸਕੱਤਰ, ਰੋਬਿੰਨ ਸਪਲ ਨੂੰ ਮੀਤ ਪ੍ਰਧਾਨ, ਇਰਵਨ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਲਗਾਇਆ ਗਿਆ। ਸੀ ਪੀ ਐਫ ਕਰਮਚਾਰੀ ਯੂਨੀਅਨ ਆਗੂਆਂ ਨੇ ਕਿਹਾ ਕਿ ਇਹ ਉਨ੍ਹਾਂ ਨੂੰ ਮਹਿਜ਼ ਅਹੁਦੇ ਹੀ ਨਹੀਂ ਦਿੱਤੇ ਜਾ ਰਹੇ ਸਗੋਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਉਮੀਦ ਹੈ ਕਿ ਹਰਇਕ ਵਿਅਕਤੀ ਆਪਣੋ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਏਗਾ।cpf

 

You must be logged in to post a comment Login