ਪੈਰਿਸ ਓਲਿੰਪਕਸ ’ਚ ਭਾਰਤੀ ਪੁਰਸ਼ ਹਾਕੀ ਟੀਮ 27 ਜੁਲਾਈ ਨੂੰ ਨਿਊਜ਼ੀਲੈਂਡ ਖ਼ਿਲਾਫ਼ ਖੇਡੇਗੀ ਆਪਣਾ ਪਹਿਲਾ ਮੈਚ

ਲੁਸਾਨ, 6 ਮਾਰਚ- ਭਾਰਤੀ ਪੁਰਸ਼ ਹਾਕੀ ਟੀਮ 27 ਜੁਲਾਈ ਨੂੰ ਪੈਰਿਸ ਓਲੰਪਿਕਸ ਵਿੱਚ ਆਪਣੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨਾਲ ਭਿੜੇਗੀ। ਪੈਰਿਸ ਓਲੰਪਿਕ ਦੇ ਹਾਕੀ ਮੁਕਾਬਲੇ ਦਾ ਪ੍ਰੋਗਰਾਮ ਅੱਜ ਇੱਥੇ ਜਾਰੀ ਕੀਤਾ ਗਿਆ। ਟੋਕੀਓ ਓਲੰਪਿਕਸ ਦੇ ਕਾਂਸੀ ਤਮਗਾ ਜੇਤੂ ਭਾਰਤ ਨੂੰ ਪੂਲ ਬੀ ‘ਚ ਰੱਖਿਆ ਗਿਆ ਹੈ। 27 ਜੁਲਾਈ ਨੂੰ ਨਿਊਜ਼ੀਲੈਂਡ ਦਾ ਸਾਹਮਣਾ ਕਰਨ ਤੋਂ ਬਾਅਦ ਭਾਰਤੀ ਟੀਮ 29 ਜੁਲਾਈ ਨੂੰ ਅਰਜਨਟੀਨਾ, 30 ਜੁਲਾਈ ਨੂੰ ਆਇਰਲੈਂਡ, 1 ਅਗਸਤ ਨੂੰ ਬੈਲਜੀਅਮ ਅਤੇ 2 ਅਗਸਤ ਨੂੰ ਆਸਟਰੇਲੀਆ ਨਾਲ ਭਿੜੇਗੀ। ਨੀਦਰਲੈਂਡ, ਸਪੇਨ, ਜਰਮਨੀ, ਫਰਾਂਸ, ਬਰਤਾਨੀਆ ਅਤੇ ਦੱਖਣੀ ਅਫਰੀਕਾ ਨੂੰ ਪੂਲ ਏ ਵਿੱਚ ਸਥਾਨ ਮਿਲਿਆ ਹੈ। ਕੁਆਰਟਰ ਫਾਈਨਲ 4 ਅਗਸਤ ਨੂੰ ਖੇਡਿਆ ਜਾਵੇਗਾ, ਜਦਕਿ ਸੈਮੀਫਾਈਨਲ 6 ਅਗਸਤ ਨੂੰ ਖੇਡਿਆ ਜਾਵੇਗਾ। ਕਾਂਸੀ ਤਮਗੇ ਦਾ ਪਲੇਅ ਆਫ ਅਤੇ ਫਾਈਨਲ 8 ਅਗਸਤ ਨੂੰ ਹੋਵੇਗਾ।

You must be logged in to post a comment Login