ਪੈਰਿਸ ਓਲੰਪਿਕ: ਭਾਰਤ ਮਹਿਲਾ ਟੇਬਲ ਟੈਨਿਸ ਦੇ ਕੁਆਰਟਰ ਫਾਈਨਲ ’ਚ

ਪੈਰਿਸ ਓਲੰਪਿਕ: ਭਾਰਤ ਮਹਿਲਾ ਟੇਬਲ ਟੈਨਿਸ ਦੇ ਕੁਆਰਟਰ ਫਾਈਨਲ ’ਚ

ਪੈਰਿਸ, 5 ਅਗਸਤ- ਸਟਾਰ ਖਿਡਾਰਨ ਮਨਿਕਾ ਬੱਤਰਾ ਦੀ ਅਗਵਾਈ ਵਿੱਚ ਭਾਰਤ ਨੇ ਅੱਜ ਇੱਥੇ ਪੈਰਿਸ ਓਲੰਪਿਕ ਦੇ ਮਹਿਲਾ ਟੇਬਲ ਟੈਨਿਸ ਮੁਕਾਬਲੇ ਵਿੱਚ ਆਪਣੇ ਤੋਂ ਉੱਪਰਲੀ ਰੈਂਕਿੰਗ ਵਾਲੇ ਰੋਮਾਨੀਆ ਨੂੰ 3-2 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਭਾਰਤ 2 -0 ਨਾਲ ਅੱਗੇ ਚੱਲ ਰਿਹਾ ਸੀ ਪਰ ਰੋਮਾਨੀਆ ਨੇ ਵਾਪਸੀ ਕਰਦੇ ਹੋਏ 2-2 ਨਾਲ ਬਰਾਬਰੀ ਹਾਸਲ ਕਰ ਲਈ। ਫੈਸਲਾਕੁਨ ਮੈਚ ਵਿੱਚ ਮਨਿਕਾ ਨੇ ਜਿੱਤ ਦਰਜ ਕਰਦਿਆਂ ਟੀਮ ਨੂੰ ਜਿੱਤ ਦਿਵਾ ਦਿੱਤੀ। ਮਨਿਕਾ ਨੇ ਆਪਣੇ ਤੋਂ ਬਿਹਤਰ ਰੈਂਕਿੰਗ ਵਾਲੀ ਬਰਨਾਡੇਟ ਜੋਕਸ ਨੂੰ ਹਰਾਇਆ।

You must be logged in to post a comment Login