ਨਵੀਂ ਦਿੱਲੀ 23 ਜੂਨ- ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ, ਜੋ ਪੈਰਿਸ ਵਿਚ ਗਲੋਬਲ ਫਾਇਨਾਂਸਿੰਗ ਸੰਮੇਲਨ ਵਿਚ ਸ਼ਾਮਲ ਹੋਣ ਲਈ ਗਏ ਹਨ, ਨੇ ਮਹਿਲਾ ਅਧਿਕਾਰੀ ਤੋਂ ਛੱਤਰੀ ਖੋਹ ਕੇ ਔਰਤ ਨੂੰ ਮੀਂਹ ਵਿੱਚ ਭਿੱਜਣ ਲਈ ਛੱਡ ਦਿੱਤਾ। 45 ਸੈਕਿੰਡ ਦੀ ਵੀਡੀਓ ‘ਚ ਸਲੇਟੀ ਸੂਟ ਪਹਿਨੇ ਸ਼ਰੀਫ ਕਾਰ ਵਿਚੋਂ ਉਤਰ ਕੇ ਜਦੋਂ ਬਾਹਰ ਆਉਂਦੇ ਹਨ ਤਾਂ ਉਨ੍ਹਾਂ ਲਈ ਮੀਂਹ ਵਿੱਚ ਛੱਤਰੀ ਫੜੀ ਮਹਿਲਾ ਅਧਿਕਾਰੀ ਖੜ੍ਹੀ ਹੈ ਤੇ ਉਹ ਛਤਰੀ ਫੜ ਕੇ ਉਨ੍ਹਾਂ ਨੂੰ ਮੀਂਹ ਤੋਂ ਬਚਾਉਂਦੀ ਅੱਗੇ ਵਧਦੀ ਹੈ ਪਰ ਸ਼ਰੀਫ ਤੁਰੰਤ ਛਤਰੀ ਉਸ ਤੋਂ ਖੋਹ ਲੈਂਦੇ ਹਨ ਤੇ ਇਕੱਲੇ ਛੱਤਰੀ ਲੈ ਕੇ ਅੱਗੇ ਨਿਕਲ ਜਾਂਦੇ ਹਨ, ਜਦ ਕਿ ਮਹਿਲਾ ਅਧਿਕਾਰੀ ਮੀਂਹ ਵਿੱਚ ਭਿੱਜਦੀ ਹੋਈ ਉਨ੍ਹਾਂ ਦੇ ਪਿੱਛੇ ਤੁਰ ਰਹੀ ਹੈ।

You must be logged in to post a comment Login