ਬਠਿੰਡਾ- ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਐਤਵਾਰ ਨੂੰ ਘਰ ਦੇ ਵਿਚ ਤਿਲਕ ਗਏ। ਇਸ ਨਾਲ ਉਨ੍ਹਾਂ ਦੇ ਸੱਜੇ ਪੈਰ ਦੀ ਉਂਗਲੀ ‘ਚ ਫਰੈਕਚਰ ਹੋ ਗਿਆ। ਇਲਾਜ ਦੇ ਬਾਅਦ ਉਹ ਕੋਟਸ਼ਮੀਰ ਵਿਚ ਅਕਾਲੀ ਨੇਤਾ ਸੁਖਦੇਵ ਸਿੰਘ ਚਹਲ ਦੇ ਪਿਤਾ ਦੀ ਬਰਸੀ ਤੇ ਪਹੁੰਚੇ, ਜਿੱਥੇ ਬਾਦਲ ਦਰਦ ਨਾਲ ਪਰੇਸ਼ਾਨ ਦਿਖੇ।ਉਨ੍ਹਾਂ ਦੀ ਇਹ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿਚ ਅੰਦਰੂਨੀ ਲੜਾਈ ਚੱਲ ਰਹੀ ਹੈ। ਇਸ ਸਮੇਂ ਪਾਰਟੀ ਦੇ ਵਿਚ ਕੁਝ ਵੀ ਸਹੀ ਨਹੀਂ ਹੋ ਰਿਹਾ ਹੈ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਚੋਣਾਂ ਦੇ ਆਗਾਮੀ ਐਗਜ਼ਿਟ ਪੋਲ ‘ਤੇ ਕਿਹਾ ਕਿ ਐਗਜ਼ਿਟ ਪੋਲ ਕਈ ਵਾਰ ਫੇਲ੍ਹ ਹੋ ਜਾਂਦੀ ਹੈ। ਅਸਲ ਸਥਿਤੀ ਤਾਂ ਕਲ੍ਹ ਨੂੰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। ਸੁਖਦੇਵ ਸਿੰਘ ਚਾਹਲ ਦੇ ਪਿਤਾ ਦੀ ਬਰਸੀ ਮੌਕੇ ਸ਼ਾਮਲ ਹੋਣ ਲਈ ਬਠਿੰਡਾ ਪਹੁੰਚੇ ਸੁਖਬੀਰ ਬਾਦਲ ਨੇ ਕਿਹਾ ਕਿ ਲੋਕਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ। ਦਿੱਲੀ ਚੋਣਾਂ ਦੌਰਾਨ ਭਾਜਪਾ ਨਾਲ ਪੈਦਾ ਹੋਏ ਮਤਭੇਦਾਂ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਭਾਜਪਾ ਨਾਲ ਮਤਭੇਦ ਸੁਲਝਾ ਲਏ ਸਨ ਅਤੇ ਉਸ ਤੋਂ ਬਾਅਦ ਅਕਾਲੀ ਦਲ ਨੇ ਵੀ ਦਿੱਲੀ ਵਿੱਚ ਭਾਜਪਾ ਦਾ ਸਮਰਥਨ ਕੀਤਾ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਲੀ ਚੋਣ ਪ੍ਰਚਾਰ ਦੌਰਾਨ ਦਿੱਲੀ ਵਿੱਚ ਦਿੱਤੇ ਗਏ ਬਿਆਨ ਤੇ ਬਾਦਲ ਨੇ ਕਿਹਾ ਕਿ ਜੋ ਵਿਅਕਤੀ ਗੁਟਕਾ ਸਾਹਿਬ ਹੱਥ ਵਿੱਚ ਰੱਖ ਕੇ ਝੂਠੀ ਸਹੁੰ ਖਾ ਸਕਦਾ ਹੈ,ਉਸਦੇ ਲਈ ਝੂਠ ਬੋਲਣਾ ਕੋਈ ਵੱਡੀ ਗੱਲ ਨਹੀਂ ਹੈ।

You must be logged in to post a comment Login